For the best experience, open
https://m.punjabitribuneonline.com
on your mobile browser.
Advertisement

ਹੱਤਿਆ ਸਬੰਧੀ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਕੇਸ ਦਰਜ

06:51 AM Sep 07, 2024 IST
ਹੱਤਿਆ ਸਬੰਧੀ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 6 ਸਤੰਬਰ
ਖਾਲੜਾ ਕਸਬੇ ਦੇ ਵਸਨੀਕ ਨਿਸ਼ਾਨ ਸਿੰਘ (30) ਦੀ ਬੁੱਧਵਾਰ ਰਾਤ ਵੇਲੇ ਹੋਈ ਹੱਤਿਆ ਸਬੰਧੀ ਖਾਲੜਾ ਪੁਲੀਸ ਨੇ ਉੱਥੋਂ ਦੇ ਹੀ ਰਹਿਣ ਵਾਲੇ ਇਕ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਇਕ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵਿੱਚ ਸੁਖਦੇਵ ਰਾਜ, ਉਸ ਦੀ ਪਤਨੀ ਅੰਜੂ ਰਾਣੀ, ਲੜਕੇ ਰਾਜਨ ਸ਼ਰਮਾ ਅਤੇ ਸਾਜਨ ਸ਼ਰਮਾ ਦਾ ਨਾਮ ਸ਼ਾਮਲ ਹੈ| ਮ੍ਰਿਤਕ ਨਿਸ਼ਾਨ ਸਿੰਘ ਦੇ ਚਾਚਾ ਰੂਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਿਸ਼ਾਨ ਸਿੰਘ ਨੂੰ ਬੁੱਧਵਾਰ ਨੂੰ ਰਾਤ ਵੇਲੇ ਉਸ ਦੇ ਘਰੋਂ ਕਸਬਾ ਵਾਸੀ ਗੁਰਲਾਲ ਸਿੰਘ ਦੇ ਘਰ ਇਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਲੈ ਕੇ ਆਏ ਸਨ| ਉੱਥੇ ਮੁਲਜ਼ਮਾਂ ਵੱਲੋਂ ਗੋਲੀਆਂ ਚਲਾਏ ਜਾਣ ਨਾਲ ਉਹ ਜ਼ਖ਼ਮੀ ਹੋ ਗਿਆ| ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ|

Advertisement

Advertisement
Advertisement
Author Image

sukhwinder singh

View all posts

Advertisement