ਦੁਕਾਨ ’ਤੇ ਕਬਜ਼ੇ ਦੇ ਮਾਮਲੇ ’ਚ ਚਾਰ ਖ਼ਿਲਾਫ਼ ਕੇਸ ਦਰਜ
11:07 AM Jun 09, 2024 IST
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 8 ਜੂਨ
ਇਥੇ ਬਠਿੰਡਾ ਰੋਡ ਦੇ ਸਥਿਤ ਦਰੇਜਾ ਮਾਰਕੀਟ ਦੀ ਇੱਕ ਦੁਕਾਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਥਾਣਾ ਸਿਟੀ ਪੁਲੀਸ ਨੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਨਾਮਦੇਵ ਨਗਰ ਵਾਸੀ ਕਰਮਜੀਤ ਸਿੰਘ ਨੇ ਦੱਸਿਆ ਕਿ ਸਾਲ 2012 ਵਿੱਚ ਅਰੁਣ ਕੁਮਾਰ ਪਾਸੋਂ ਇਹ ਦੁਕਾਨ ਬਲਦੇਵ ਸਿੰਘ ਨੇ ਖਰੀਦ ਕੀਤੀ ਸੀ ਤੇ ਹੁਣ ਬਲਦੇਵ ਸਿੰਘ ਪਾਸੋਂ ਇਹ ਦੁਕਾਨ ਉਸ ਨੇ ਖਰੀਦ ਲਈ ਹੈ। ਇਸ ਦਾ ਇੰਤਕਾਲ ਉਸ ਦੇ ਨਾਮ ਪਰ ਦਰਜ ਹੈ। ਉਸ ਨੇ ਦੱਸਿਆ ਕਿ 29 ਮਈ ਨੂੰ ਉਸ ਦੀ ਦੁਕਾਨ ’ਤੇ ਲਾਡੀ ਬੱਤਰਾ, ਦੀਸ਼ਾ ਬੱਤਰਾ, ਸਨਮ ਬੱਤਰਾ ਤੇ ਅਰਸ਼ ਬੱਤਰਾ ਆਏ ਤੇ ਕਥਿਤ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਕਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਚਾਰਾਂ ਜਣਿਆਂ ਸਣੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement