For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ ਦਰਜ

06:40 AM Aug 05, 2024 IST
ਕੁੱਟਮਾਰ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ ਦਰਜ
Advertisement

ਰਤੀਆ: ਪਿੰਡ ਰੱਤਾਖੇੜਾ ਵਿੱਚ ਕਥਿਤ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਮਾਮਲੇ ’ਚ ਪੁਲੀਸ ਨੇ ਪਿੰਡ ਦੀ ਸੁਮਨ ਰਾਣੀ ਦੀ ਸ਼ਿਕਾਇਤ ’ਤੇ ਸੰਦੀਪ, ਸਚਿਨ, ਰਾਜੂ, ਪੰਕਜ ਅਤੇ ਬੁੱਧੂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਰਾਤ ਉਸ ਦਾ ਪਤੀ ਘਰੋਂ ਬਾਹਰ ਗਿਆ ਹੋਇਆ ਸੀ, ਜਦੋਂ ਕਿ ਉਸ ਦਾ ਸਹੁਰਾ ਘਰ ਵਿੱਚ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਉਕਤ ਨਾਮਜ਼ਦ ਅਤੇ ਕੁਝ ਹੋਰ ਵਿਅਕਤੀਆਂ ਹੱਥਾਂ ਵਿੱਚ ਸੋਟੀਆਂ, ਡੰਡੇ ਲੈ ਕੇ ਘਰ ਵਿੱਚ ਵੜ ਗਏ ਅਤੇ ਆਉਂਦੇ ਹੀ ਉਸ ’ਤੇ ਅਤੇ ਉਸ ਦੇ ਸੱਸ ਸਹੁਰੇ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ। ਇਸ ਕੁੱਟਮਾਰ ਨੂੰ ਦੇਖਦੇ ਹੋਏ ਰੌਲਾ ਪਾਇਆ ਤਾਂ ਗੁਆਂਢੀਆਂ ਨੂੰ ਆਉਂਦਾ ਦੇਖ ਕੇ ਭੱਜ ਗਏ। ਉਨ੍ਹਾਂ ਦੋਸ਼ ਲਾਇਆ ਮੁਲਜ਼ਮਾਂ ਨੇ ਬਿਨਾਂ ਕਾਰਨ ਹੀ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement