ਗੈਂਗਸਟਰ ਦੀ ਹੱਤਿਆ ਮਾਮਲੇ ’ਚ ਪੰਜ ਖ਼ਿਲਾਫ਼ ਕੇਸ ਦਰਜ
06:34 AM Nov 26, 2024 IST
ਤਰਨ ਤਾਰਨ:
Advertisement
ਪਿੰਡ ਨੌਸ਼ਹਿਰਾ ਪੰਨੂੰਆਂ ’ਚ ਕੱਲ੍ਹ ਕਾਰੋਬਾਰੀ ਤੋਂ ਫ਼ਿਰੌਤੀ ਲੈਣ ਆਏ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੀ ਧਿਰ ਦੀ ਸ਼ਿਕਾਇਤ ’ਤੇ ਸਰਹਾਲੀ ਪੁਲੀਸ ਨੇ ਮ੍ਰਿਤਕ ਸਣੇ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਮ੍ਰਿਤਕ ਗੈਂਗਸਟਰ ਦਾ ਪਰਿਵਾਰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਨੂੰ ਸਹਿਮਤ ਨਹੀਂ ਹੋ ਰਿਹਾ| ਐੱਸਪੀ (ਜਾਂਚ) ਅਜੇਰਾਜ ਸਿੰਘ ਨੇ ਦੱਸਿਆ ਕਿ ਸਰਹਾਲੀ ਪੁਲੀਸ ਨੇ ਮ੍ਰਿਤਕ ਸੁਖਵਿੰਦਰ ਸਿੰਘ ਨੋਨੀ, ਗੁਰਪ੍ਰੀਤ ਸਿੰਘ ਉਰਫ ਗੋਪੀ ਨੰਬਰਦਾਰ ਵਾਸੀ ਨੌਸ਼ਹਿਰਾ ਪੰਨੂੰਆਂ ਤੇ ਮੋਹਪ੍ਰੀਤ ਸਿੰਘ ਮੋਹ ਵਾਸੀ ਠੱਠੀਆਂ ਮਹੰਤਾਂ ਤੋਂ ਇਲਾਵਾ ਦੋ ਅਣਪਛਾਤੇ ਗੈਂਗਸਟਰਾਂ ਖਿਲਾਫ਼ ਕੇਸ ਦਰਜ ਕੀਤਾ ਹੈ| ਮੋਹਪ੍ਰੀਤ ਸਿੰਘ ਮੋਹ ਅਤੇ ਗੋਪੀ ਜੇਲ੍ਹ ਵਿੱਚ ਬੰਦ ਹਨ| ਮ੍ਰਿਤਕ ਸੁਖਵਿੰਦਰ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਹੱਤਿਆ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ
Advertisement
Advertisement