ਘਪਲੇ ਦੇ ਦੋਸ਼ ਅੱਠ ਖ਼ਿਲਾਫ਼ ਕੇਸ ਦਰਜ
07:47 AM Sep 04, 2024 IST
Advertisement
ਪੱਤਰ ਪ੍ਰੇਰਕ
ਸਮਾਣਾ, 3 ਸਤੰਬਰ
ਸਹਾਇਕ ਰਜਿਸਟਾਰ ਸਹਕਾਰੀ ਸਭਾਵਾ ਮਨੀਸ਼ ਮੰਗਲਾ ਨੇ ਕਕਰਾਲਾ ਦੀ ਦੀ ਬਹੁਮੰਤਵੀ ਸਹਿਕਾਰੀ ਸਭਾ ਦੀ 2021 ਦੀ ਆਡਿਟ ਰਿਪੋਰਟ ਵਿੱਚ ਲੱਖਾਂ ਰੁਪਏ ਦਾ ਗਬਨ ਕਰਨ ਦੇ ਮਾਮਲੇ ਵਿੱਚ ਅੱਠ ਮੁਲਜ਼ਮਾਂ ਖ਼ਿਲਾਫ਼ ਧਾਰਾ 409 ਤਹਿਤ ਕੇਸ ਦਰਜ ਕੀਤਾ ਹੈ। ਸਹਾਇਕ ਰਜਿਸਟਰਾਰ ਵੱਲੋਂ ਸਦਰ ਪੁਲੀਸ ਥਾਣੇ ’ਚ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਕੇਵਲ ਸਿੰਘ, ਬਲਵੀਰ ਸਿੰਘ, ਹਰਮੇਲ ਸਿੰਘ, ਰਾਮਕਰਨ, ਸੁਰਜੀਤ ਸਿੰਘ, ਰਾਜਵੀਰ ਸਿੰਘ, ਅਜੈਬ ਸਿੰਘ ਅਤੇ ਨਿਰਮਲ ਸਿੰਘ ਨੇ ਸੁਸਾਇਟੀ ਦਾ ਮਾਲ ਖੁਰਦ- ਬੁਰਦ ਕਰ ਕੇ ਗਲਤ ਢੰਗ ਨਾਲ ਵਿਕਰੀ ਦਿਖਾ ਕੇ ਕਰੀਬ 12.75 ਲੱਖ ਦਾ ਗਬਨ ਕੀਤਾ ਸੀ।
Advertisement
Advertisement
Advertisement