ਬਿੱਟੂ ਬਜਰੰਗੀ ਖ਼ਿਲਾਫ਼ ਨੌਜਵਾਨ ਨਾਲ ਕੁੱਟਮਾਰ ਦਾ ਕੇਸ ਦਰਜ
08:08 AM Apr 04, 2024 IST
Advertisement
ਫਰੀਦਾਬਾਦ (ਪੱਤਰ ਪ੍ਰੇਰਕ): ਨੂਹ ਹਿੰਸਾ ਦੇ ਕਥਿਤ ਮੁਲਜ਼ਮ ਬਿੱਟੂ ਬਜਰੰਗੀ ਖ਼ਿਲਾਫ਼ ਨੌਜਵਾਨ ਦੀ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ। ਬਿੱਟੂ ਬਜਰੰਗੀ ਨੇ ਕੁੱਟਮਾਰ ਦੀ ਵੀਡੀਓ ਆਪਣੇ ਸਟੇਟਸ ’ਤੇ ਵੀ ਸਾਂਝੀ ਕੀਤੀ ਸੀ ਅਤੇ ਮਾਮਲਾ ਭਖਣ ’ਤੇ ਹਟਾ ਲਿਆ ਗਿਆ। ਵੀਡੀਓ ਵਿੱਚ ਇੱਕ ਪੁਲੀਸ ਮੁਲਾਜ਼ਮ ਬੀੜੀ ਪੀਂਦਾ ਨਜ਼ਰ ਆ ਰਿਹਾ ਹੈ ਜੋ ਬਿੱਟੂ ਦਾ ਗੰਨਮੈਨ ਹੈ। ਬਿੱਟੂ ਨੇ ਨੌਜਵਾਨ ਨੂੰ ਪੈਰਾਂ ਹੇਠ ਦੱਬ ਰੱਖਿਆ ਹੈ। ਬਿੱਟੂ ਕਹਿ ਰਿਹਾ ਹੈ ਕਿ ਉਹ ਕੁੜੀਆਂ ਨੂੰ ਵਰਗਲਾਉਂਦਾ ਹੈ। ਪਹਿਲਾਂ ਤਿੰਨ-ਚਾਰ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਫੜ ਕੇ ਪੁੱਠਾ ਕੀਤਾ ਜਿਸ ਮਗਰੋਂ ਬਿੱਟੂ ਨੇ ਉਸ ਨੂੰ ਡੰਡਿਆਂ ਨਾਲ ਕੁੱਟਿਆ।
Advertisement
Advertisement
Advertisement