For the best experience, open
https://m.punjabitribuneonline.com
on your mobile browser.
Advertisement

ਬਿਨਾਂ ਪ੍ਰਵਾਨਗੀ ਪੁਲ ਦਾ ਉਦਘਾਟਨ ਕਰਨ ’ਤੇ ਆਦਿੱਤਿਆ ਠਾਕਰੇ ਖ਼ਿਲਾਫ਼ ਕੇਸ ਦਰਜ

08:59 AM Nov 19, 2023 IST
ਬਿਨਾਂ ਪ੍ਰਵਾਨਗੀ ਪੁਲ ਦਾ ਉਦਘਾਟਨ ਕਰਨ ’ਤੇ ਆਦਿੱਤਿਆ ਠਾਕਰੇ ਖ਼ਿਲਾਫ਼ ਕੇਸ ਦਰਜ
Advertisement

ਮੁੰਬਈ, 18 ਨਵੰਬਰ
ਮੁੰਬਈ ਪੁਲੀਸ ਨੇ ਸ਼ਿਵ ਸੈਨਾ (ਯੂਬੀਟੀ) ਵਿਧਾਇਕ ਆਦਿੱਤਿਆ ਠਾਕਰੇ ਅਤੇ ਉਨ੍ਹਾਂ ਦੀ ਪਾਰਟੀ ਦੇ ਕੁੱਝ ਹੋਰ ਆਗੂਆਂ ਖ਼ਿਲਾਫ਼ ਅੱਜ ਲੋਅਰ ਪਰੇਲ ਇਲਾਕੇ ਵਿੱਚ ਨਗਰ ਨਿਗਮ ਦੀ ਮਨਜ਼ੂਰੀ ਲਏ ਬਿਨਾਂ ਪੁਲ ਦਾ ਉਦਘਾਟਨ ਕਰਨ ਸਬੰਧੀ ਕੇਸ ਦਰਜ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਐੱਫਆਈਆਰ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ, ਐੱਮਐੱਲਸੀ ਸਚਿਨ ਅਹੀਰ ਅਤੇ ਸੁਨੀਲ ਸ਼ਿੰਦੇ, ਮੁੰਬਈ ਦੇ ਸਾਬਕਾ ਮੇਅਰ ਕਿਸ਼ੋਰੀ ਪੇਡਨੇਕਰ ਅਤੇ ਸਨੇਹਲ ਅੰਬੇਕਰ ਸਣੇ 15-20 ਹੋਰਾਂ ਨੇ ਬੀਐੱਮਸੀ ਕਮਿਸ਼ਨਰ ਜਾਂ ਪ੍ਰਸ਼ਾਸਕ ਦੀ ਪ੍ਰਵਾਨਗੀ ਲਏ ਬਿਨਾਂ ਵੀਰਵਾਰ ਰਾਤ ਨੂੰ ਲੋਅਰ ਪਰੇਲ ਵਿੱਚ ਡੇਲੀਸੇਲ ਬ੍ਰਿਜ ਦੇ ਦੂਜੇ ਕੈਰੇਜਵੇਅ ਦਾ ਉਦਘਾਟਨ ਕੀਤਾ। -ਪੀਟੀਆਈ

Advertisement

Advertisement
Advertisement
Author Image

Advertisement