ਕਰਜ਼ ਲੈ ਕੇ ਪੈਸੇ ਨਾ ਮੋੜਨ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ
11:00 AM Sep 30, 2023 IST
Advertisement
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ
ਇੱਥੋਂ ਦੀ ਇੱਕ ਫਾਈਨਾਂਸ ਕੰਪਨੀਂ ਤੋਂ ਲਗਭਗ 6 ਲੱਖ 60 ਹਜ਼ਾਰ ਦਾ ਕਰਜ਼ ਲੈ ਕੇ ਪੈਸੇ ਵਾਪਸ ਨਾ ਕਰਨ ਵਾਲੇ ਵਿਅਕਤੀ ਖਿਲਾਫ਼ ਥਾਣਾ ਸ਼ਹਿਰੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਮਥੂਟ ਫਾਈਨਾਂਸ ਕੰਪਨੀ ਸੁਨਾਮ ਦੇ ਮੈਨੇਜਰ ਨੱਥਾ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਜਸਵੀਰ ਸਿੰਘ ਵਾਸੀ ਰਟੋਲਾਂ ਉੱਤੇ ਕੰਪਨੀ ਤੋਂ ਲਗਭਗ 6 ਲੱਖ 60 ਹਜ਼ਾਰ ਰੁਪਏ ਕਰਜ਼ਾ ਲਿਆ ਸੀ। ਮੈਨੇਜਰ ਅਨੁਸਾਰ ਉਕਤ ਵਿਅਕਤੀ ਨੇ ਮਥੂਟ ਕੰਪਨੀ ਨੂੰ ਵਿਸ਼ਵਾਸ ਦਵਿਾਇਆ ਸੀ ਕਿ ਉਹ ਆਪਣੇ ਸੋਨੇ ਦੇ ਗਹਿਣੇ ਉਕਤ ਬਰਾਂਚ ਵਿੱਚ ਗਿਰਵੀ ਰੱਖੇਗਾ ਪਰ ਕਾਫੀ ਸਮਾਂ ਲੰਘਣ ਦੇ ਬਾਵਜੂਦ ਕੋਈ ਸੋਨਾ ਸਬੰਧਿਤ ਬਰਾਂਚ ਵਿੱਚ ਨਹੀਂ ਰੱਖਿਆ ਗਿਆ ਅਤੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਆਪਣੇ ਗਹਿਣੇ ਪਹਿਲਾਂ ਹੀ ਆਈਐਫਐਫਐਲ ਫਾਈਨਾਂਸ ਕੰਪਨੀ ਪਾਸ 7 ਲੱਖ 59 ਹਜ਼ਾਰ ਰੁਪਏ ਵਿੱਚ ਗਿਰਵੀ ਰੱਖੇ ਹੋਏ ਹਨ। ਪੁਲੀਸ ਨੇ ਇਸ ਸਬੰਧੀ ਪੜਤਾਲ ਕਰਕੇ ਮਾਮਲਾ ਦਰਜ ਕੀਤਾ ਹੈ।
Advertisement
Advertisement
Advertisement