ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧੋਖਾਧੜੀ ਦੇ ਦੋਸ਼ ਹੇਠ 8 ਜਣਿਆਂ ਖ਼ਿਲਾਫ਼ ਕੇਸ ਦਰਜ

08:26 AM Mar 28, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਮਾਰਚ
ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਕਾਰੋਬਾਰ ਦੇ ਸਬੰਧ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਇੱਕ ਔਰਤ ਸਮੇਤ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸੈਕਟਰ 45-ਏ ਚੰਡੀਗੜ੍ਹ ਵਾਸੀ ਵਿਪਨ ਜੈਸਵਾਲ ਨੇ ਦੱਸਿਆ ਕਿ ਉਸ ਦੀਆਂ ਦੋ ਫਰਮਾਂ ਵੀਨਸ ਟੈਕਸਪਿਨ ਲਿਮਟਿਡ ਇੰਡਸਟਰੀਅਲ ਏਰੀਆ-ਏ ਅਤੇ ਵਿਸ਼ਕਰਮਾ ਰੋਡ, ਇੰਡਸਟਰੀਅਲ ਏਰੀਆ-ਸੀ ਕੰਗਣਵਾਲ ਵਿਖੇ ਸਨ। ਇਸ ਦੇ ਉਹ ਖ਼ੁਦ ਅਤੇ ਅੱਠ ਹੋਰ ਜਣੇ 50-50 ਫ਼ੀਸਦੀ ਦੇ ਮਾਲਕ ਸਨ। ਅਜੇ ਗੁਪਤਾ, ਸਿਖਾ ਗੁਪਤਾ, ਦਕਸੀਸ ਸਿੰਘਾਨੀਆ, ਰਾਹੁਲ ਮਲਹੋਤਰਾ, ਪੁਨੀਤ ਪ੍ਰਕਾਸ਼ ਬਾਂਸਲ, ਕੁਲਦੀਪ ਕੁਮਾਰ, ਪੁਸ਼ਕਰ ਰਾਜ ਗੁਪਤਾ ਅਤੇ ਕਰਨ ਖਾਨ ਨੇ ਹਮਮਸ਼ਵਰਾ ਹੋ ਕੇ ਉਸ ਦਾ ਜਾਅਲੀ ਰਿਜ਼ਾਇਨ ਲੈਟਰ ਤਿਆਰ ਕਰਕੇ ਉਸ ਨੂੰ ਕੰਪਨੀ ਦੀ ਡਾਇਰੈਕਟਰਸ਼ਿਪ ਤੋਂ ਹਟਾ ਦਿੱਤਾ। ਉਨ੍ਹਾਂ ਕੰਪਨੀ ਦੇ ਖਾਤੇ ਵਿੱਚੋਂ 1 ਕਰੋੜ 80 ਲੱਖ ਰੁਪਏ ਕਿਸੇ ਹੋਰ ਕੰਪਨੀ ਦੇ ਖਾਤੇ ਵਿੱਚ ਤਬਦੀਲ ਕਰ ਦਿੱਤੇ ਅਤੇ ਏਆਰਸੀ-ਸੀਐਫਐਮ ਕੰਪਨੀ ਨੂੰ ਪੇਮੰਟ ਕਰਨੀ ਬੰਦ ਕਰ ਦਿੱਤੀ। ਥਾਣੇਦਾਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਜੇ ਗੁਪਤਾ, ਸਿਖਾ ਗੁਪਤਾ, ਦਕਸ਼ੀਸ਼, ਰਾਹੁਲ ਮਲਹੋਤਰਾ, ਪੁਨੀਤ, ਪ੍ਰਕਾਸ਼ ਬਾਂਸਲ, ਕੁਲਦੀਪ ਕੁਮਾਰ, ਪੁਸ਼ਕਰ ਰਾਜ ਗੁਪਤਾ ਅਤੇ ਕਰਨ ਖਾਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement