ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀ ਧੜਿਆਂ ਦਰਮਿਆਨ ਲੜਾਈ ਮਾਮਲੇ ਵਿੱਚ 13 ਖਿਲਾਫ਼ ਕੇਸ ਦਰਜ

08:52 AM May 06, 2024 IST

ਪੱਤਰ ਪ੍ਰੇਰਕ
ਫਗਵਾੜਾ, 5 ਮਈ
ਬੀਤੇ ਦਿਨ ਤੜਕਸਾਰ ਮਹੇੜੂ ਗੇਟ ਨਜ਼ਦੀਕ ਵਿਦਿਆਰਥੀਆਂ ਦੋ ਧੜਿਆਂ ’ਚ ਹੋਏ ਤਕਰਾਰ ਦੌਰਾਨ ਚੱਲੀ ਗੋਲੀ ਦੇ ਸਬੰਧ ’ਚ ਸਤਨਾਮਪੁਰਾ ਪੁਲੀਸ ਨੇ 13 ਨੌਜਵਾਨਾਂ ਖਿਲਾਫ਼ ਕੇਸ ਦਰਜ ਕਰਕੇ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਚਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਮਈ ਦੀ ਤੜਕਸਾਰ ਨੂੰ ਉਕਤ ਨੌਜਵਾਨਾਂ ਨੇ ਜਨਤਕ ਥਾਂ ’ਤੇ ਇਕੱਠੇ ਹੋ ਕੇ ਲੜਾਈ ਝਗੜਾ ਕੀਤਾ ਤੇ ਇਨ੍ਹਾਂ ’ਚੋਂ ਇੱਕ ਨੌਜਵਾਨ ਜੇ. ਮਨੀ ਨੇ ਗੋਲੀ ਵੀ ਚਲਾਈ, ਜਿਸ ਨਾਲ ਸੱਤਿਆਮ ਵਾਸੀ ਬੁਲੰਦ ਸ਼ਹਿਰ ਯੂ.ਪੀ. ਹਾਲ ਵਾਸੀ ਮਹੇੜੂ ਜ਼ਖਮੀ ਹੋ ਗਿਆ। ਇਸ ਸਬੰਧੀ ਪੁਲੀਸ ਨੇ ਆਦਰਸ਼ ਤ੍ਰਿਪਾਠੀ ਪੁੱਤਰ ਰਾਕੇਸ਼ ਕੁਮਾਰ ਹਾਲ ਵਾਸੀ ਲਾਈਫ ਅਪਾਰਟਮੈਂਟ ਜੈਜੀ ਪ੍ਰਾਪਰਟੀ, ਗੌਰਵ ਗੌਤਮ ਪੁੱਤਰ ਹਰਕੇਸ਼ ਵਾਸੀ ਮੰਡਕੋਲਾ, ਆਸ਼ੀਸ਼ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਬਕਾਣਾ ਤਹਿਸੀਲ ਰਾਦੌਰ, ਜੇ.ਮਨੀ ਵਾਸੀ ਬਿਹਾਰ ਹਾਲ ਵਾਸੀ ਪਵਨ ਪੀ.ਜੀ.ਮਹੇੜੂ, ਸਰਫ਼ਰਾਜ ਵਾਸੀ ਜੰਮੂ, ਜਾਸਿਨ ਚੌਧਰੀ ਵਾਸੀ ਜੰਮੂ ਕਸ਼ਮੀਰ, ਪਰਿਕਸ਼ਤ ਰਾਣਾ ਵਾਸੀ ਹਰਿਆਣਾ, ਅਮਨ ਚੌਧਰੀ ਵਾਸੀ ਰੁੜਕੀ ਉਤਰਾਖੰਡ, ਸੱਤਿਆ ਵਾਸੀ ਬੁਲੰਦ ਸ਼ਹਿਰ, ਯਸ਼ ਰਾਠੀ ਵਾਸੀ ਮੁਜੱਫ਼ਰ ਨਗਰ, ਕੁਲਦੀਪ ਡਾਗਰ ਵਾਸੀ ਪਲਵਲ ਹਰਿਆਣਾ ਹਾਲ ਵਾਸੀਆਨ ਮਹੇੜੂ, ਅਰਪਿੱਤ ਉਰਫ਼ ਬੋਕਸਰ ਵਾਸੀ ਫਤਿਆਬਾਦ ਹਰਿਆਣਾ, ਮੇਗ ਰਾਜ ਉਰਫ਼ ਮੇਗੂ ਵਾਸੀ ਪਲਵਲ ਹਰਿਆਣਾ ਤੇ 25-30 ਅਣਪਛਾਤੇ ਨੌਜਵਾਨਾਂ ਖਿਲਾਫ਼ ਕੇਸ ਦਰਜ ਕਰ ਕੇ ਇਨ੍ਹਾਂ ’ਚੋਂ ਗੌਰਵ ਗੌਤਮ, ਅਸ਼ੀਸ਼ ਕੁਮਾਰ ਤੇ ਯਸ਼ ਰਾਠੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੁਲੀਸ ਨੇ ਪੰਜ ਖੋਲ ਵੀ ਬਰਾਮਦ ਕਰ ਲਏ ਹਨ।

Advertisement

Advertisement
Advertisement