For the best experience, open
https://m.punjabitribuneonline.com
on your mobile browser.
Advertisement

ਸਿਹਤ ਮੰਤਰੀ ਦੇ ਘਰ ਨੂੰ ਲੈ ਕੇ ਟਿੱਪਣੀ ਕਰਨ ਖ਼ਿਲਾਫ਼ ਕੇਸ ਦਰਜ

07:22 AM Apr 09, 2024 IST
ਸਿਹਤ ਮੰਤਰੀ ਦੇ ਘਰ ਨੂੰ ਲੈ ਕੇ ਟਿੱਪਣੀ ਕਰਨ ਖ਼ਿਲਾਫ਼ ਕੇਸ ਦਰਜ
Advertisement

ਬੰਗਲੂਰੂ, 8 ਅਪਰੈਲ
ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਦੇ ਘਰ ਨੂੰ ‘ਅੱਧਾ ਪਾਕਿਸਤਾਨ’ ਕਹਿਣ ’ਤੇ ਭਾਜਪਾ ਵਿਧਾਇਕ ਬਸਨਗੌੜਾ ਪਾਟਿਲ ਯਤਨਾਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਿਨੇਸ਼ ਗੁੰਡੂ ਰਾਓ ਦੀ ਮੁਸਲਿਮ ਪਤਨੀ ਤਬੱਸੁਮ ਰਾਓ ਉਰਫ਼ ਤੱਬੂ ਰਾਓ ਦੀ ਸ਼ਿਕਾਇਤ ਦੇ ਆਧਾਰ ’ਤੇ ਆਈਪੀਸੀ ਦੀ ਧਾਰਾ 153ਬੀ ਤਹਿਤ ਯਤਨਾਲ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।
ਯਤਨਾਲ ਨੇ ਐਤਵਾਰ ਨੂੰ ਕਿਹਾ ਸੀ, ‘‘ਗੁੰਡੂ ਰਾਓ ਦੇ ਘਰ ’ਚ ਪਾਕਿਸਤਾਨ ਹੈ। ਉਨ੍ਹਾਂ ਦੇ ਘਰ ’ਚ ਅੱਧਾ ਪਾਕਿਸਤਾਨ ਹੈ।’’ ਤਬੱਸੁਮ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਤਨਾਲ ਦੀ ਟਿੱਪਣੀ ’ਤੇ ਰੋਸ ਜ਼ਾਹਰ ਕਰਦਿਆਂ ਉਸ ਨੂੰ ਕਰਾਰੇ ਹੱਥੀਂ ਲਿਆ। ਉਨ੍ਹਾਂ ਭਾਜਪਾ ’ਤੇ ਮੁਸਲਿਮ ਕਾਰਡ ਖੇਡਣ ਦਾ ਦੋਸ਼ ਲਾਇਆ। ਤਬੱਸੁਮ ਨੇ ਕਿਹਾ, ‘‘ਮੈਂ ਨਹੀਂ ਜਾਣਦੀ ਕਿ ਬਸਨਗੌੜਾ ਪਾਟਿਲ ਯਤਨਾਲ ਕੌਣ ਹੈ। ਉਨ੍ਹਾਂ ਕਿਹਾ ਕਿ ਦਿਨੇਸ਼ ਗੁੰਡੂ ਰਾਓ ਦਾ ਘਰ ‘ਅੱਧਾ ਪਾਕਿਸਤਾਨ’ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਅਜਿਹਾ ਕਿਉਂ ਕਿਹਾ। ਮੈਂ ਸਿਆਸਤ ਵਿਚ ਨਹੀਂ ਹਾਂ।’’ ਉਨ੍ਹਾਂ ਕਿਹਾ, ‘‘ਕੀ ਇਹ ਭਾਜਪਾ ਦੀ ਸਿਆਸਤ ਹੈ? ਉਹ ਮੁੱਦਿਆਂ ਬਾਰੇ ਗੱਲ ਕਰ ਸਕਦੇ ਹਨ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×