50 ਲੱਖ ਰੁਪਏ ਦੀ ਠੱਗੀ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ
06:33 AM Nov 24, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਨਵੰਬਰ
ਇਥੇ ਥਾਣਾ ਡੇਲੋਂ ਦੀ ਪੁਲੀਸ ਨੇ ਸੁਖਦੇਵ ਸਿੰਘ ਵਾਸੀ ਪਿੰਡ ਆਲਮਗੀਰ, ਰਾਜਾ, ਬਲਬੀਰ ਸਿੰਘ ਵਾਸੀ ਪਿੰਡ ਗੌਂਸਗੜ੍ਹ ਅਤੇ ਨਗਿੰਦਰ ਖ਼ਿਲਾਫ਼ ਜ਼ਮੀਨ ਖਰੀਦਣ ਦੇ ਨਾਂ ਹੇਠ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਲਮਗੀਰ ਵਿੱਚ ਕਰਮਜੀਤ ਸਿੰਘ ਵਾਸੀ ਪਿੰਡ ਗਿੱਲ ਦੀ ਛੇ ਏਕੜ ਜ਼ਮੀਨ ਪਈ ਸੀ ਜਿਸ ਦਾ ਇੱਕ ਕਰੋੜ ਵਿੱਚ ਸੌਦਾ ਤੈਅ ਹੋਣ ਮਗਰੋਂ ਮੁਲਜ਼ਮਾਂ ਨੇ ਕਰਮਜੀਤ ਨੂੰ 50 ਲੱਖ ਰੁਪਏ ਦੇ ਦਿੱਤੇ। ਕੁਝ ਸਮੇਂ ਬਾਅਦ ਮੁਲਜ਼ਮ ਟਾਲ ਮਟੋਲ ਕਰਨ ਲੱਗੇ ਤੇ ਬਾਕੀ ਦੇ 50 ਲੱਖ ਦੇਣ ਤੋਂ ਮੁਕਰਨ ਲੱਗੇ। ਉਨ੍ਹਾਂ ਜ਼ਮੀਨ ਦੀ ਰਜਿਸਟਰੀ ਵੀ ਨਹੀਂ ਕਰਵਾਈ। ਖਰੀਦਦਾਰਾਂ ਨੂੰ ਮੁੱਕਰਦਾ ਵੇਖ ਕਰਮਜੀਤ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ। ਜਾਂਚ ਦੌਰਾਨ ਦੋਸ਼ ਸਹੀ ਪਾਏ ਜਾਣ ’ਤੇ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement