For the best experience, open
https://m.punjabitribuneonline.com
on your mobile browser.
Advertisement

ਸੜਕ ਬਣਾਉਣ ਵਾਲੀ ਕੰਪਨੀ ਤੇ ਕਿਸਾਨਾਂ ਖ਼ਿਲਾਫ਼ ਨਾਜਾਇਜ਼ ਖਣਨ ਦੇ ਦੋਸ਼ ਹੇਠ ਕੇਸ

07:59 AM Jul 13, 2024 IST
ਸੜਕ ਬਣਾਉਣ ਵਾਲੀ ਕੰਪਨੀ ਤੇ ਕਿਸਾਨਾਂ ਖ਼ਿਲਾਫ਼ ਨਾਜਾਇਜ਼ ਖਣਨ ਦੇ ਦੋਸ਼ ਹੇਠ ਕੇਸ
Advertisement

ਜਗਮੋਹਨ ਸਿੰਘ/ਸੰਜੀਵ ਬੱਬੀ
ਰੂਪਨਗਰ/ਸ੍ਰੀ ਚਮਕੌਰ ਸਾਹਿਬ, 12 ਜੁਲਾਈ
ਖਣਨ ਵਿਭਾਗ ਵੱਲੋਂ ਭਾਰਤ ਮਾਲਾ ਪ੍ਰਾਜੈਕਟ ਦੇ ਅਧੀਨ ਰੂਪਨਗਰ ਨੇੜਲੇ ਪਿੰਡ ਭਿਉਰਾ ਤੋਂ ਸ੍ਰੀ ਚਮਕੌਰ ਸਾਹਿਬ ਵਾਲੇ ਪਾਸੇ ਵੱਲ ਸੜਕ ਦਾ ਨਿਰਮਾਣ ਕਰ ਰਹੀ ਕੰਪਨੀ ਸੀਗਲ ਇੰਡੀਆ ਦੇ ਮਾਲਕਾਂ ਅਤੇ ਇਸ ਕੰਪਨੀ ਨੂੰ ਆਪਣੀ ਜ਼ਮੀਨ ਵਿੱਚੋਂ ਮਿੱਟੀ ਚੁਕਵਾਉਣ ਵਾਲੇ ਲਗਭਗ 18 ਪਿੰਡਾਂ ਦੇ ਅਣਪਛਾਤੇ ਜ਼ਮੀਨ ਮਾਲਕਾਂ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਹੈ। ਪੁਲੀਸ ਨੂੰ ਕੀਤੀ ਸ਼ਿਕਾਇਤ ਰਾਹੀਂ ਸੁਖਦੀਪ ਸਿੰਘ ਜੂਨੀਅਰ ਇੰਜਨੀਅਰ-ਕਮ-ਮਾਈਨਿੰਗ ਇੰਸਪੈਕਟਰ ਉਪ ਮੰਡਲ ਸ੍ਰੀ ਚਮਕੌਰ ਸਾਹਿਬ ਨੇ ਦੋਸ਼ ਲਗਾਇਆ ਕਿ ਸੀਗਲ ਇੰਡੀਆ ਲਿਮ. ਕੰਪਨੀ ਨੇ ਕੋਟਲਾ ਸੁਰਮੁੱਖ ਸਿੰਘ, ਕੀੜੀ ਅਫਗਾਨਾ, ਬਸੀ ਗੁੱਜਰਾਂ, ਕੰਧੋਲਾ, ਕਤਲੌਰ, ਰਾਏਪੁਰ, ਚਮਕੌਰ ਸਾਹਿਬ, ਸੱਲੋ ਮਾਜਰਾ, ਮੁੰਡੀਆਂ, ਡਹਿਰ, ਗੱਗੋਂ, ਗਧਰਾਮ ਆਦਿ ਪਿੰਡਾਂ ਵਿੱਚੋਂ ਮਿੱਟੀ ਚੁੱਕਣ ਲਈ ਕਾਰਜਕਾਰੀ ਇੰਜਨੀਅਰ ਜਲ ਨਿਕਾਸ ਕਮ ਮਾਈਨਿੰਗ ਅਤੇ ਜਿਆਲੌਜੀ ਮੰਡਲ, ਜਲ ਸਰੋਤ ਵਿਭਾਗ ਰੂਪਨਗਰ ਤੋਂ ਮਨਜ਼ੂਰੀ ਹਾਸਲ ਕੀਤੀ ਹੋਈ ਸੀ ਪਰ ਡੀਐੱਸਪੀ ਮਾਈਨਿੰਗ ਪੰਜਾਬ ਵੱਲੋਂ ਕੀਤੀ ਚੈਕਿੰਗ ਦੌਰਾਨ ਕੰਪਨੀ ਵੱਲੋਂ ਪ੍ਰਾਪਤ ਕੀਤੀ ਮਨਜ਼ੂਰੀ ਤੋਂ ਵਧੇਰੇ ਨਿਕਾਸੀ ਕੀਤੀ ਹੋਈ ਪਾਈ ਗਈ। ਇਸ ਸਬੰਧੀ ਤਫਤੀਸ਼ੀ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ‌ਸ਼ਿਕਾਇਤ ਦੇ ਆਧਾਰ ’ਤੇ ਸੀਗਲ ਇੰਡੀਆ ਲਿਮ. ਕੰਪਨੀ ਦੇ ਅਣਪਛਾਤੇ ਮਾਲਕਾਂ ਅਤੇ ਅਣਪਛਾਤੇ ਜ਼ਮੀਨ ਮਾਲਕਾਂ ਦੇ ਖ਼ਿਲਾਫ਼ ਖਣਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×