ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁੱਟਮਾਰ ਦੇ ਦੋਸ਼ ਹੇਠ ਸਹੁਰੇ ਪਰਿਵਾਰ ਖ਼ਿਲਾਫ਼ ਕੇਸ

08:46 AM May 06, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 5 ਮਈ
ਥਾਣਾ ਖਾਲੜਾ ਇਲਾਕੇ ਦੇ ਪਿੰਡ ਮਾੜੀਮੇਘਾ ਦੀ ਇੱਕ ਔਰਤ ਸਿਮਰਨਜੀਤ ਕੌਰ ਨੇ ਉਸ ਨਾਲ ਕਰੀਬ ਇੱਕ ਹਫਤਾ ਪਹਿਲਾਂ ਛੇੜਛਾੜ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਅਧੀਨ ਬੀਤੇ ਸਨਿਚਰਵਾਰ ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਦੀ ਜਾਂਚ ਕਰਦੇ ਪੁਲੀਸ ਅਧਿਕਾਰੀ ਏਐੱਸ ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਕਰਤਾ ਦੇ ਸਹੁਰਾ ਲਾਲ ਸਿੰਘ, ਜੇਠ ਲਖਬੀਰ ਸਿੰਘ ਬੱਬੂ ਅਤੇ ਜੇਠ ਦੇ ਲੜਕੇ ਗਗਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਮਰਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਨਾਲ ਰਹਿੰਦੇ ਉਸ ਦੇ ਸਹੁਰਾ ਲਾਲ ਸਿੰਘ ਨੇ ਸ਼ਰਾਬ ਦੇ ਨਸ਼ੇ ’ਚ ਉਸ ਨਾਲ ਛੇੜਛਾੜ ਕੀਤੀ, ਉਸ ਨੇ ਇਸ ਸਬੰਧੀ ਜਦੋਂ ਆਪਣੇ ਜੇਠ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਉਸਨੇ ਉਸ ’ਤੇ ਦਾਤਰ ਨਾਲ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਮੁਲਜ਼ਮ ਅਜੇ ਫਰਾਰ ਹਨ।

Advertisement

Advertisement
Advertisement