For the best experience, open
https://m.punjabitribuneonline.com
on your mobile browser.
Advertisement

ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਕੇਸ

07:37 PM Jun 29, 2023 IST
ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਕੇਸ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਲੁਧਿਆਣਾ, 27 ਜੂਨ

Advertisement

ਥਾਣਾ ਡਵੀਜ਼ਨ ਨੰਬਰ 4 ਦੀ ਪੁਲੀਸ ਵੱਲੋਂ ਇੱਕ ਵਿਆਹੁਤਾ ਦੀ ਸ਼ਿਕਾਇਤ ‘ਤੇ ਉਸਦੇ ਪਤੀ ਸਮੇਤ ਚਾਰ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਮੁਹੱਲਾ ਵੈਟ ਗੰਜ ਵਾਸੀ ਮਹਿਕ ਜੈਨ ਨੇ ਦੱਸਿਆ ਹੈ ਕਿ ਉਸ ਦਾ ਵਿਆਹ ਅਮਿਤ ਜੈਨ ਪੁੱਤਰ ਰਮੇਸ਼ ਜੈਨ ਨਾਲ 2016 ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਅਮਿਤ ਸੈਨ, ਉਸ ਦਾ ਪਿਤਾ ਰਮੇਸ਼ ਜੈਨ, ਮਾਤਾ ਅਨੀਤਾ ਜੈਨ ਅਤੇ ਪੱਲਵੀ ਜੈਨ ਪਤਨੀ ਪੁਨੀਤ ਜੈਨ ਉਸ ਨੂੰ ਹੋਰ ਦਾਜ ਲਿਆਉਣ ਲਈ ਸਰੀਰਕ ਅਤੇ ਮਾਨਸਕਿ ਤੌਰ ‘ਤੇ ਤੰਗ ਪ੍ਰੇਸ਼ਾਨ ਕਰਦੇ ਸਨ। ਬੀਤੇ ਦਿਨੀਂ ਪਤੀ ਸਮੇਤ ਚਾਰਾਂ ਜਣਿਆਂ ਨੇ ਉਸ ਨੂੰ ਕਮਰੇ ਵਿੱਚ ਬੰਦ ਕਰ ਕੇ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੇ ਜੇਠ-ਜਠਾਣੀ ਨੇ ਇਨ੍ਹਾਂ ਪਾਸੋਂ ਛੁਡਵਾਇਆ। ਥਾਣੇਦਾਰ ਸੁਖਦੇਵ ਰਾਜ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਥਾਣਾ ਵਿਮੈਨ ਦੀ ਪੁਲੀਸ ਨੂੰ ਗਲੀ ਨੰਬਰ 6 ਜਨਕਪੁਰੀ ਵਾਸੀ ਪੂਨਮ ਪੁੱਤਰੀ ਲੇਟ ਬਲਵੀਰ ਚੰਦ ਨੇ ਦੱਸਿਆ ਹੈ ਕਿ ਉਸਦੀ ਸ਼ਾਦੀ ਅਸ਼ੀਸ਼ ਭਾਟੀਆ ਵਾਸੀ ਗਲੀ ਨੰਬਰ frac12; ਨਿਊ ਦੀਪ ਨਗਰ ਹੈਬੋਵਾਲ ਕਲਾਂ ਨਾਲ 17 ਜੂਨ 2022 ਨੂੰ ਹੋਈ ਸੀ। ਸ਼ਾਦੀ ਤੋਂ ਕੁੱਝ ਚਿਰ ਬਾਅਦ ਉਸ ਨੂੰ ਹੋਰ ਦਾਜ ਲਿਆਉਣ ਲਈ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। ਥਾਣੇਦਾਰ ਰੂਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement
Tags :
Advertisement