For the best experience, open
https://m.punjabitribuneonline.com
on your mobile browser.
Advertisement

ਮੋਬਾਈਲ ਖੋਹਣ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ

07:10 AM Apr 15, 2024 IST
ਮੋਬਾਈਲ ਖੋਹਣ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ
Advertisement

ਲੁਧਿਆਣਾ: ਮੁਹੱਲਾ ਹਰੀ ਸਿੰਘ ਨਗਰ ਮੁੰਡੀਆਂ ਖੁਰਦ ਵਿੱਚ ਇੱਕ ਰਾਹਗੀਰ ਦਾ ਮੋਬਾਈਲ ਖੋਹਣ ਦੇ ਦੋਸ਼ ਹੇਠ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਮੁਹੱਲਾ ਪਰਮਜੀਤ ਕਲੋਨੀ ਮੁੰਡੀਆਂ ਖੁਰਦ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੁਹੱਲਾ ਉੱਤਮ ਨਗਰ ਵੱਲ ਜਾ ਰਿਹਾ ਸੀ ਤਾਂ ਮੁਹੱਲਾ ਹਰੀ ਸਿੰਘ ਨਗਰ ਮੁੰਡੀਆਂ ਖੁਰਦ ਨੇੜੇ ਉਹ ਮੋਬਾਈਲ ਸੁਣਨ ਲੱਗਾ। ਇਸ ਦੌਰਾਨ ਉਸ ਦੇ ਪਿੱਛੋਂ ਇੱਕ ਮੋਟਰਸਾਈਕਲ ’ਤੇ ਤਿੰਨ ਲੜਕੇ ਆਏ ਅਤੇ ਉਸ ਦਾ ਮੋਬਾਈਲ ਖੋਹ ਲੈ ਗਏ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਬਿਰਲਾ, ਕੋਲਾ, ਸੱਬਾ ਵਾਸੀਆਨ ਝੁੱਗੀਆਂ ਲਵਕੁਸ਼ ਕਲੋਨੀ ਮੋਤੀ ਨਗਰ ਅਤੇ ਮਿਥੁਨ ਕੁਮਾਰ ਵਾਸੀ ਨਿਊ ਮੋਤੀ ਨਗਰ ਨੇ ਇਹ ਫੋਨ ਖੋਹ ਕੀਤਾ ਹੈ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×