For the best experience, open
https://m.punjabitribuneonline.com
on your mobile browser.
Advertisement

ਕਰਿਆਨੇ ਦੇ ਸਾਮਾਨ ਨਾਲ ਭਰੀ ਗੱਡੀ ਨਹਿਰ ਵਿੱਚ ਡਿੱਗੀ

07:57 AM Mar 20, 2024 IST
ਕਰਿਆਨੇ ਦੇ ਸਾਮਾਨ ਨਾਲ ਭਰੀ ਗੱਡੀ ਨਹਿਰ ਵਿੱਚ ਡਿੱਗੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 19 ਮਾਰਚ
ਇੱਥੋਂ ਥੋੜ੍ਹੀ ਦੂਰ ਪਿੰਡ ਨਦਾਮਪੁਰ ਨੇੜੇ ਅੱਜ ਸਵੇਰੇ ਪਿੱਕਅੱਪ ਗੱਡੀ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਪਈ। ਘਟਨਾ ਸਮੇਂ ਪਿੱਕਅੱਪ ਵਿੱਚ ਇਕੱਲਾ ਡਰਾਈਵਰ ਮੌਜੂਦ ਸੀ ਜਿਸ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੇ ਬਾਹਰ ਕੱਢਿਆ। ਗੱਡੀ ਵਿੱਚ ਲੱਦਿਆ ਕਰਿਆਨੇ ਦਾ ਸਾਮਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ।
ਇਸ ਘਟਨਾ ਸਬੰਧੀ ਪਿੱਕਅੱਪ ਗੱਡੀ ਦੇ ਚਾਲਕ ਗੁਰਿੰਦਰ ਸਿੰਘ ਵਾਸੀ ਗੁੱਜਰਾਂ ਨੇ ਦੱਸਿਆ ਕਿ ਉਹ ਮਾਲ ਦੀ ਢੋਆ-ਢੁਆਈ ਦਾ ਕੰਮ ਕਰਦਾ ਹੈ ਤੇ ਉਹ ਸੰਗਰੂਰ ਤੋਂ ਕਰਿਆਨੇ ਦਾ ਸਾਮਾਨ ਆਪਣੀ ਪਿੱਕਅੱਪ ਗੱਡੀ ਵਿੱਚ ਲੋਡ ਕਰ ਕੇ ਅੱਜ ਸਵੇਰੇ ਆਪਣੇ ਪਿੰਡ ਤੋਂ ਰਾਏਪੁਰ ਰਾਣੀ ਲਈ ਚੱਲਿਆ ਸੀ। ਗੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਥੰਮਣ ਸਿੰਘ ਵਾਲਾ ਤੋਂ ਪਿੰਡ ਨਦਾਮਪੁਰ ਨੂੰ ਨਹਿਰ ਦੇ ਨਾਲ ਨਾਲ ਲਿੰਕ ਸੜਕ ਰਾਹੀਂ ਜਾ ਰਿਹਾ ਸੀ ਤਾਂ ਇਸੇ ਦੌਰਾਨ ਪਿੱਛੇ ਆ ਰਹੇ ਮੋਟਰਸਾਈਕਲ ਨੂੰ ਰਾਹ ਦਿੰਦੇ ਸਮੇਂ ਉਹ ਗੱਡੀ ਤੋਂ ਆਪਣਾ ਸੰਤੁਲਨ ਖੋਹ ਬੈਠਾ ਜਿਸ ਕਾਰਨ ਪਿੱਕਅੱਪ ਗੱਡੀ ਨਹਿਰ ਵਿੱਚ ਡਿੱਗ ਗਈ।
ਗੁਰਿੰਦਰ ਸਿੰਘ ਨੇ ਦੱਸਿਆ ਕਿ ਰੌਲਾ ਪਾਉਣ ’ਤੇ ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਉਸ ਨੂੰ ਗੱਡੀ ਦਾ ਅਗਲਾ ਸ਼ੀਸ਼ਾ ਤੋੜ ਕੇ ਰੱਸੀ ਦੀ ਮਦਦ ਨਾਲ ਪਾਣੀ ਵਿੱਚੋਂ ਬਾਹਰ ਕੱਢਿਆ। ਇਸ ਦੌਰਾਨ ਉਸ ਦੇ ਸਿਰ ਤੇ ਮੱਥੇ ’ਤੇ ਸੱਟਾਂ ਲੱਗੀਆਂ। ਬਾਅਦ ਵਿੱਚ ਹਾਈਡਰੋ ਮਸ਼ੀਨ ਦੀ ਮੱਦਦ ਨਾਲ ਪਿੱਕਅੱਪ ਗੱਡੀ ਨੂੰ ਵੀ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ।
ਕਾਰ ਚਾਲਕ ਨੇ ਦੱਸਿਆ ਕਿ ਘਟਨਾ ਵਿੱਚ ਪਿੱਕਅੱਪ ਗੱਡੀ ਦਾ ਨੁਕਸਾਨ ਹੋਣ ਕਾਰਨ ਉਸ ਦਾ ਇੱਕ ਤੋੰ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਦਕਿ ਕਰਿਆਨੇ ਦਾ ਜ਼ਿਆਦਾਤਰ ਸਾਮਾਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

Advertisement

Advertisement
Author Image

joginder kumar

View all posts

Advertisement
Advertisement
×