For the best experience, open
https://m.punjabitribuneonline.com
on your mobile browser.
Advertisement

ਕਚਹਿਰੀ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਅੱਗ ਲੱਗੀ

10:19 AM Apr 30, 2024 IST
ਕਚਹਿਰੀ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਅੱਗ ਲੱਗੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਅਪਰੈਲ
ਕਚਿਹਰੀ ਸਥਿਤ ਪਾਰਕਿੰਗ ’ਚ ਪਾਰਕਿੰਗ ’ਚ ਖੜ੍ਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਉਥੇ ਮੌਜੂਦ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਉਹ ਅੱਗ ’ਤੇ ਕਾਬੂ ਪਾ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਗੱਡੀ ਦੇ ਥੱਲੇ ਪਏ ਪੱਤਿਆਂ ਤੋਂ ਲੱਗੀ ਸੀ ਤੇ ਉਸ ਤੋਂ ਅੱਗ ਭੜਕ ਗਈ ਤੇ ਕਾਰ ਨੂੰ ਲੱਗ ਗਈ। ਕਾਰ ਸ਼ਹਿਰ ਦੇ ਵਕੀਲ ਨਰਿੰਦਰ ਸਿੰਘ ਦੀ ਸੀ, ਜਿਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਗੱਡੀ ਕੋਲ ਪੁੱਜੇ। ਗੱਡੀ ਦੇ ਅੰਦਰ ਉਨ੍ਹਾਂ ਦੀਆਂ ਜ਼ਰੂਰੀ ਫਾਈਲਾਂ ਸਨ, ਜੋ ਉਨ੍ਹਾਂ ਕਿਸੇ ਤਰ੍ਹਾਂ ਬਾਹਰ ਕੱਢੀਆਂ। ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸਪੱਸ਼ਟ ਹੋ ਸਕਿਆ ਕਿ ਅੱਗ ਪੱਤਿਆਂ ਕਾਰਨ ਲੱਗੀ ਹੈ। ਵਕੀਲ ਨਰਿੰਦਰ ਸਿੰਘ ਨੇ ਦੱਸਿਆ ਕਿ ਕਚਿਹਰੀ ’ਚ ਪਾਰਕਿੰਗ ਦੀ ਕਾਫ਼ੀ ਸਮੱਸਿਆ ਰਹਿੰਦੀ ਹੈ। ਗੱਡੀ ਨੂੰ ਪਾਰਕਿੰਗ ’ਚ ਲਾਉਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਸੋਮਵਾਰ ਦੀ ਸਵੇਰੇ ਉਹ ਗੱਡੀ ਲੈ ਕੇ ਅਦਾਲਤੀ ਕੰਪਲੈਕਸ ਪੁੱਜੇ ਤਾਂ ਉਨ੍ਹਾਂ ਨੇ ਪਾਰਕਿੰਗ ’ਚ ਕੋਈ ਥਾਂ ਨਹੀਂ ਮਿਲੀ ਤਾਂ ਉਥੇ ਪੱਤਿਆਂ ਦੇ ਉਪਰ ਹੀ ਗੱਡੀ ਲਾ ਦਿੱਤੀ। ਪੱਤਿਆਂ ਥੱਲੇ ਸੁਲਗ ਰਹੀਂ ਅੱਗ ਅਚਾਨਕ ਗੱਡੀ ਨੂੰ ਪੈ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਗਡੀ ਦਾ ਅੱਗੇ ਦਾ ਪੂਰਾ ਹਿੱਸਾ ਸੜ ਕੇ ਸੁਆਹ ਹੋ ਗਿਆ। ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਲੋਕਾਂ ਅਤੇ ਕਰਿੰਦਿਆਂ ਨੇ ਪਾਣੀ ਪਾ ਅੱਗ ’ਤੇ ਕਾਬੂ ਪਾ ਲਿਆ ਸੀ। ਉਨ੍ਹਾਂ ਗੱਡੀ ਖੋਲ੍ਹ ਕੇ ਪਹਿਲਾਂ ਆਪਣੀਆਂ ਫਾਈਲਾਂ ਕੱਢੀਆਂ, ਜੋ ਕਈ ਕੇਸਾਂ ਦੀਆਂ ਜ਼ਰੂਰੀ ਸਨ। ਨਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਪਾਰਕਿੰਗ ’ਚ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਕਿ ਵਕੀਲਾਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਲਈ ਪ੍ਰੇਸ਼ਾਨੀ ਨਾ ਹੋਵੇ।

Advertisement

Advertisement
Author Image

Advertisement
Advertisement
×