ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੱਕੜਾਂ ਨਾਲ ਲੱਦੇ ਟਰਾਲੇ ’ਚ ਕਾਰ ਵੱਜੀ, ਜੀਜਾ-ਸਾਲਾ ਤੇ ਪਿਉ-ਪੁੱਤ ਹਲਾਕ

08:31 AM Sep 18, 2023 IST
ਲੰਬੀ ਨੇੜੇ ਵਾਪਰੇ ਹਾਦਸੇ ’ਚ ਨੁਕਸਾਨੀ ਕਾਰ।

ਇਕਬਾਲ ਸਿੰਘ ਸ਼ਾਂਤ
ਲੰਬੀ, 17 ਸਤੰਬਰ
ਡੱਬਵਾਲੀ-ਮਲੋਟ ਜਰਨੈਲੀ ਸੜਕ-9 ’ਤੇ ਖੁੱਡੀਆਂ-ਚੰਨੂ ਚੌਰਸਤੇ ’ਤੇ ਬੀਤੀ ਰਾਤ ਲੱਕੜਾਂ ਨਾਲ ਲੱਦੇ ਇੱਕ ਟਰੈਕਟਰ-ਟਰਾਲੇ ਵਿੱਚ ਪਿੱਛਿਓਂ ਕਾਰ ਵੱਜਣ ਕਾਰਨ ਮਲੋਟ ਦੇ ਹਮਬੀਰ ਸਿੰਘ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਦੇਰ ਰਾਤ ਕਰੀਬ 12:30 ਵਜੇ ਵਾਪਰਿਆ। ਘਟਨਾ ਸਮੇਂ ਉਹ ਦਿੱਲੀ ਤੋਂ ਮਾਰੂਤੀ ਰਿਟਜ਼ ਕਾਰ ਖਰੀਦ ਕੇ ਮਲੋਟ ਪਰਤ ਰਹੇ ਸਨ। ਗੱਡੀ ਵਿੱਚ ਹਮਬੀਰ, ਉਸ ਦਾ ਸਾਲਾ ਨੀਟੂ ਕੁਮਾਰ ਵਾਸੀ ਮਲੋਟ, ਉਸ ਦੀ ਸਾਲੀ ਦਾ ਲੜਕਾ ਅਰਵਿੰਦ ਵਾਸੀ ਦਿੱਲੀ, ਅਰਵਿੰਦਰ ਦਾ ਛੇ ਸਾਲਾ ਲੜਕਾ ਆਰਵ ਅਤੇ ਮਦਨ ਵਾਸੀ ਦਿੱਲੀ ਸਵਾਰ ਸਨ।
ਮਿਲੀ ਜਾਣਕਾਰੀ ਅਨੁਸਾਰ ਕਾਰ ਨੀਟੂ ਚਲਾ ਰਿਹਾ ਸੀ। ਉਹ ਲੰਬੀ ਤੋਂ ਅੱਗੇ ਲੰਘੇ ਤਾਂ ਉਨ੍ਹਾਂ ਦੀ ਕਾਰ ਅੱਗੇ ਜਾ ਰਹੇ ਇੱਕ ਲੱਕੜ ਨਾਲ ਲੱਦੇ ਟਰਕੈਟਰ-ਟਰਾਲੇ ਵਿੱਚ ਜਾ ਵੱਜੀ। ਘਟਨਾ ਮਗਰੋਂ ਚਾਲਕ ਟਰੈਕਟਰ ਲੈ ਕੇ ਫ਼ਰਾਰ ਹੋ ਗਿਆ ਜਦਕਿ ਲੱਕੜਾਂ ਦਾ ਭਰਿਆ ਟਰਾਲਾ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ। ਲੰਬੀ ਥਾਣਾ ਦੇ ਏਐੱਸਆਈ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਹਮਬੀਰ ਸਿੰਘ ਦੇ ਲੜਕੇ ਸੁਖਦੇਵ ਉਰਫ਼ ਸੋਨੂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸੁਖਦੇਵ ਨੇ ਦੱਸਿਆ ਕਿ ਟਰੈਕਟਰ-ਟਰਾਲੇ ਦੇ ਪਿੱਛੇ ਕੋਈ ਲਾਈਟ ਜਾਂ ਰਿਫ਼ਲੈਕਟਰ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਕਾਰ ਬਾਜ਼ਾਰ ਕਾਰੋਬਾਰੀ ਨੀਟੂ ਦੇ ਭਤੀਜੇ ਰਜਤ ਨੇ ਦੱਸਿਆ ਕਿ ਕਰੋਨਾ ਸਮੇਂ ਨੀਟੂ ਦੇ ਦੋ ਭਰਾਵਾਂ ਦੀ ਮੌਤ ਹੋ ਗਈ ਸੀ। ਜਿਸ ਮਗਰੋਂ ਤਿੰਨ ਪਰਿਵਾਰਾਂ ਦੇ ਦਰਜਨ ਤੋਂ ਵੱਧ ਮੈਂਬਰਾਂ ਦੀ ਜ਼ਿੰਮੇਵਾਰੀ ਉਸ ਦੇ ਸਿਰ ਆ ਪਈ। ਉੁਸ ਦੀ ਮੌਤ ਨਾਲ ਪਰਿਵਾਰ ’ਤੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਹੁਸ਼ਿਆਰਪੁਰ-ਫਗਵਾੜਾ ਸੜਕ ’ਤੇ ਅੱਡਾ ਅੱਤੋਵਾਲ ਨੇੜੇ ਇਕ ਮੋਟਰਸਾਈਕਲ ਤੇ ਕਾਰ ਵਿਚਾਲੇ ਹੋਈ ਟੱਕਰ ’ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ’ਚੋਂ ਦੋ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਿਵਮ ਸੈਣੀ ਵਾਸੀ ਘਈਆ ਮੁਹੱਲਾ, ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਵਾਸੀ ਨਈ ਅਬਾਦੀ ਇੱਕ ਮੋਟਰਸਾਈਕਲ ’ਤੇ ਹੁਸ਼ਿਆਰਪੁਰ ਤੋਂ ਲੁਧਿਆਣਾ ਜਾ ਰਹੇ ਸਨ। ਜਦੋਂ ਉਹ ਅੱਡਾ ਅੱਤੋਵਾਲ ਨੇੜੇ ਪਹੁੰਚੇ ਤਾਂ ਸਾਹਮਣਿਓਂ ਆ ਰਹੀ ਕਾਰ ਉਨ੍ਹਾਂ ’ਚ ਆ ਵੱਜੀ, ਜਿਸ ਕਾਰਨ ਸ਼ਿਵਮ ਸੈਣੀ ਤੇ ਗੁਰਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਪ੍ਰਿੰਸ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ’ਤੇ ਪੁੱਜੇ ਥਾਣਾ ਮੇਹਟੀਆਣਾ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

ਬੱਸ ਤੇ ਟਰੱਕ ਵਿਚਾਲੇ ਟੱਕਰ ’ਚ 14 ਜਣੇ ਜ਼ਖ਼ਮੀ

ਹਾਦਸੇ ਵਿੱਚ ਨੁਕਸਾਨੀ ਹਰਿਆਣਾ ਰੋਡਵੇਜ਼ ਦੀ ਬੱਸ।

ਮੁਕੇਰੀਆਂ (ਪੱਤਰ ਪ੍ਰੇਰਕ): ਇੱਥੇ ਕੌਮੀ ਮਾਰਗ ’ਤੇ ਕਸਬਾ ਐਮਾਂ ਮਾਂਗਟ ਕੋਲ ਪੈਂਦੇ ਗੁਲਜ਼ਾਰ ਢਾਬੇ ਕੋਲ ਹਰਿਆਣਾ ਰੋਡਵੇਜ਼ ਦੀ ਬੱਸ ਇੱਕ ਟਰੱਕ ਨਾਲ ਟਕਰਾ ਜਾਣ ਕਾਰਨ ਡਰਾਈਵਰ ਅਤੇ ਕੰਡਕਟਰ ਸਮੇਤ 14 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਟਰੈਫਿਕ ਕੰਟਰੋਲ ਟੀਮ ਵਲੋਂ ਮੁਕੇਰੀਆਂ ਤੇ ਦਸੂਹਾ ਦੇ ਸਿਵਲ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਸਬ-ਇੰਸਪੈਕਟਰ ਜਗਜੀਤ ਸਿੰਘ ਅਤੇ ਹਾਈਵੇਅ ਪੈਟਰੋਲਿੰਗ ਦੇ ਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਜੰਮੂ ਤੋਂ ਹਰਿਆਣਾ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ (ਨੰਬਰ ਐੱਚਆਰ69 ਜੀਵੀ2975) ਜਦੋਂ ਬਾਅਦ ਦੁਪਹਿਰ ਕਰੀਬ ਢਾਈ ਵਜੇ ਗੁਲਜ਼ਾਰ ਢਾਬੇ ਨੇੜੇ ਪੁੱਜੀ ਤਾਂ ਮੀਂਹ ਕਰਕੇ ਬਰੇਕ ਨਾ ਲੱਗਣ ਕਾਰਨ ਬੱਸ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਜਾ ਟਕਰਾਈ। ਇਸ ਦੌਰਾਨ ਡਰਾਈਵਰ ਤੇ ਬੱਸ ਕੰਡਕਟਰ ਸਮੇਤ ਕਰੀਬ 14 ਸਵਾਰੀਆਂ ਜ਼ਖ਼ਮੀ ਹੋ ਗਈਆਂ। ਐੱਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਨੁਕਸਾਨੇ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Advertisement
Advertisement
Advertisement