ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੀਲ ਬਣਾਉਂਦੇ ਹੋਏ ਨਹਿਰ ਵਿੱਚ ਡਿੱਗੀ ਕਾਰ; ਤਿੰਨ ਮੌਤਾਂ

07:45 AM Aug 13, 2024 IST
ਰਾਜਸਥਾਨ ਨਹਿਰ ਵਿੱਚੋਂ ਕਾਰ ਨੂੰ ਬਾਹਰ ਕੱਢਦੇ ਹੋਏ ਗੋਤਾਖ਼ੋਰ।

ਜਗਤਾਰ ਸਮਾਲਸਰ
ਏਲਨਾਬਾਦ, 12 ਅਗਸਤ
ਹਨੂੰਮਾਨਗੜ੍ਹ ਜ਼ਿਲ੍ਹੇ ਦੇ ਏਲਨਾਬਾਦ-ਤਲਵਾੜਾ ਝੀਲ ਰੋਡ ’ਤੇ ਸਥਿਤ ਰਾਜਸਥਾਨ ਕੈਨਾਲ ਵਿੱਚ ਅੱਜ ਸਵੇਰੇ ਇੱਕ ਕਾਰ ਡਿੱਗਣ ਕਾਰਨ ਪਿਤਾ, ਪੁੱਤਰ ਅਤੇ ਪੋਤੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰਾਠੀਖੇੜਾ ਵਾਸੀ ਸਾਨਿਬ ਹੁਸੈਨ ਆਪਣੇ ਪਿਤਾ ਮਰਬੂਬ ਆਲਮ ਨੂੰ ਕਾਰ ਚਲਾਉਣੀ ਸਿਖਾ ਰਿਹਾ ਸੀ ਅਤੇ ਨਾਲ ਹੀ ਪੋਤਾ ਹੁਸਨੈਨ ਵੀ ਕਾਰ ਵਿੱਚ ਬੈਠਾ ਸੀ। ਕਾਰ ਚਲਾਉਂਦੇ ਸਮੇਂ ਹੀ ਉਹ ਵੀਡੀਓ ਵੀ ਬਣਾ ਰਹੇ ਸਨ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਰਾਜਸਥਾਨ ਕੈਨਾਲ ਵਿੱਚ ਡਿੱਗ ਪਈ। ਆਸ-ਪਾਸ ਦੇ ਲੋਕਾਂ ਨੇ ਹਾਦਸੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪ੍ਰਸ਼ਾਸਨ ਵੱਲੋਂ ਗੋਤਾਖ਼ੋਰਾਂ ਅਤੇ ਐੱਨਡੀਆਰਐਫ਼ ਦੀ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਕਰੀਬ 4 ਘੰਟੇ ਬਾਅਦ ਤਿੰਨੋਂ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲੀਸ ਵੱਲੋਂ ਲਾਸ਼ਾਂ ਨੂੰ ਟਿੱਬੀ ਦੇ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਵਿੱਚ ਇਤਫ਼ਾਕੀਆ ਕਾਰਵਾਈ ਕੀਤੀ ਗਈ ਹੈ।

Advertisement

ਨਹਿਰ ’ਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ

ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ):

ਪਿੰਡ ਦੇਸੂ ਮਲਕਾਣਾ ਨੇੜੇ ਭਾਖੜਾ ਨਹਿਰ ਵਿੱਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਕਾਲਾਂਵਾਲੀ ਪੁਲੀਸ ਮੌਕੇ ’ਤੇ ਪਹੁੰਚੀ। ਮ੍ਰਿਤਕਾਂ ਦੀ ਪਛਾਣ ਰਣਜੀਤ ਸਿੰਘ (20) ਵਾਸੀ ਪਿੰਡ ਕਾਲਾਂਵਾਲੀ ਤੇ ਵੀਰੂ ਸਿੰਘ (18) ਵਾਸੀ ਪਿੰਡ ਫੂਲੋ ਖਾਰੀ ਵਜੋਂ ਹੋਈ ਹੈ। ਦੋਵੇਂ ਨੌਜਵਾਨ ਭਾਖੜਾ ਨਹਿਰ ਵਿੱਚ ਨਹਾਉਣ ਲਈ ਗਏ ਸਨ। ਜਾਣਕਾਰੀ ਅਨੁਸਾਰ ਨਹਾਉਂਦੇ ਹੋਏ ਰਣਜੀਤ ਸਿੰਘ ਡੁੱਬਣ ਲੱਗਿਆ ਤਾਂ ਵੀਰੂ ਸਿੰਘ ਨੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਜਦੋਂ ਕੁਝ ਦੇਰ ਤੱਕ ਦੋਵੇਂ ਬਾਹਰ ਨਾ ਆਏ ਤਾਂ ਲੋਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਨਹਿਰ ਵਿੱਚੋਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ।

Advertisement

Advertisement