For the best experience, open
https://m.punjabitribuneonline.com
on your mobile browser.
Advertisement

ਬਸਪਾ ਦੇ ਸੂਬਾ ਪ੍ਰਧਾਨ ਬਣ ਸਕਦੇ ਨੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ

07:59 AM Apr 16, 2024 IST
ਬਸਪਾ ਦੇ ਸੂਬਾ ਪ੍ਰਧਾਨ ਬਣ ਸਕਦੇ ਨੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ
Advertisement

ਨਵਾਂ ਸ਼ਹਿਰ (ਨਿੱਜੀ ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਕਈ ਆਗੂ ਪਰ ਤੋਲ ਰਹੇ ਸਨ ਪਰ ਹੁਣ ਸੂਬਾ ਪ੍ਰਧਾਨ ਨੂੰ ਉਮੀਦਵਾਰ ਬਣਾਏ ਜਾਣਾ ਲਗਪਗ ਤੈਅ ਹੈ। ਦੂਜੇ ਬੰਨੇ ਪਾਰਟੀ ਵੱਲੋਂ ਜਸਵੀਰ ਸਿੰਘ ਗੜ੍ਹੀ ਦੇ ਹੱਕ ’ਚ ਹਾਮੀ ਭਰੀ ਗਈ ਹੈ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਨ ਸਬੰਧੀ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਕਿ ਭਾਜਪਾ ਦੀ ਚਾਰ ਸੌ ਤੋਂ ਪਾਰ ਦੀ ਲਲਕਾਰ ਦਾ ਬਸਪਾ ਹੀ ਤੋੜ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬਸਪਾ ਦੀ ਇਸ ਸਮਰੱਥਾ ਦਾ ਪ੍ਰਮਾਣ ਆਨੰਦਪੁਰ ਸਾਹਿਬ ਤੋਂ ਪਹਿਲਾ ਫ਼ੈਸਲਾ ਬਸਪਾ ਦੀ ਜਿੱਤ ਦੇ ਰੂਪ ਵਿੱਚ ਆਵੇਗਾ। ਨਵਾਂ ਸ਼ਹਿਰ ਤੋਂ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਗੜ੍ਹੀ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਨ ਦਾ ਸਬਬ ਸਾਰਥਿਕ ਸਿੱਧ ਹੋਵੇਗਾ।

Advertisement

Advertisement
Author Image

joginder kumar

View all posts

Advertisement
Advertisement
×