ਪਿੰਡ ਦਬੜ੍ਹੀਖਾਨਾ ’ਚ ਕੈਂਸਰ ਜਾਂਚ ਕੈਂਪ ਲਾਇਆ
ਪੱਤਰ ਪ੍ਰੇਰਕ
ਜੈਤੋ, 9 ਜੁਲਾਈ
ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਐਸਬੀਆਈ ਕਾਰਡ ਦੇ ਸਹਿਯੋਗ ਨਾਲ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਪਿੰਡ ਦਬੜ੍ਹੀਖਾਨਾ ਵਿਖੇ ਕੈਂਸਰ ਜਾਂਚ ਕੈਂਪ ਲਾਇਆ ਗਿਆ। ਕੈਂਪ ਦੌਰਾਨ 203 ਮਰਦਾਂ ਅਤੇ 289 ਔਰਤਾਂ ਸਮੇਤ ਕੁੱਲ 492 ਵਿਅਕਤੀਆਂ ਦੀ ਜਾਂਚ ਕੀਤੀ ਗਈ। ਡਾ. ਧਰਮਿੰਦਰ ਅਤੇ ਡਾ. ਪੂਜਾ ਨੇ ਬਿਮਾਰੀ ਦੀ ਪੜਤਾਲ ਕੀਤੀ। ਲੰਗਰ ਦੀ ਸੇਵਾ ਬਲਜੀਤ ਸਿੰਘ ਸਿੱਧੂ ਯੂਐਸਏ, ਬੋਘੜ ਸਿੰਘ ਸਿੱਧੂ ਯੂਐਸਏ, ਸਤਿਨਾਮ ਸਿੰਘ ਆਸਟ੍ਰੇਲੀਆ ਅਤੇ ਪਿੰਡ ਦੇ ਦਾਨੀ ਸੱਜਣਾਂ ਵੱਲੋਂ ਨਿਭਾਈ ਗਈ। ਜਸਵੀਰ ਸਿੰਘ ਰੋਮਾਣਾ ਦੀ ਟੀਮ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਾਈ ਗਈ। ਸਿਹਤ ਵਿਭਾਗ ਦੇ ਸਬ ਸੈਂਟਰ ਲਈ ਇੱਕ ਫਰਿੱਜ ਵੀ ਭੇਟ ਕੀਤੀ ਗਈ। ਆਸ਼ਾ ਵਰਕਰ ਰਾਜਵਿੰਦਰ ਕੌਰ, ਵੀਰਪਾਲ ਕੌਰ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਂਪ ’ਚ ਗੁਰਦਿੱਤ ਸਿੰਘ, ਤੇਜ ਸਿੰਘ, ਜੰਮੂ ਕਸ਼ਮੀਰ ਸਿੰਘ, ਗੁਰਨਾਮ ਸਿੰਘ ਵੜਿੰਗ, ਹਰਦੀਪਕ ਢਿੱਲੋਂ, ਡਾ. ਜਸਵਿੰਦਰ ਸਿੰਘ, ਡਾ. ਹਰਜਿੰਦਰ ਸਿੰਘ, ਰਜਿੰਦਰ ਖ਼ਾਨ, ਕਰਮਦੀਨ ਖ਼ਾਨ, ਨਵਦੀਪ ਸਿੰਘ, ਸਿਕੰਦਰ ਸਿੰਘ ਸਿੱਧੂ, ਪਰਮਜੀਤ ਟਿਵਾਣਾ, ਬਲਜਿੰਦਰ ਸਿੱਧੂ, ਕੁਲਜੀਤ ਔਲਖ, ਸਤਿਨਾਮ ਮਲੂਕਾ, ਰੁਪਿੰਦਰ ਰੂਪਾ, ਡਾ. ਕਿਰਪਾਲ ਸਿੰਘ ਤੇ ਹਰ ਹਾਜ਼ਰ ਸਨ।