For the best experience, open
https://m.punjabitribuneonline.com
on your mobile browser.
Advertisement

‘ਸਾਡਾ ਸ਼ਹਿਰ ਸਾਡਾ ਮਾਣ’ ਤਹਿਤ ਪੂਰਬੀ ਜ਼ੋਨ ਨੂੰ ਨਵੀਂ ਦਿੱਖ ਦੇਣ ਲਈ ਮੁਹਿੰਮ ਸ਼ੁਰੂ

06:58 AM Apr 11, 2024 IST
‘ਸਾਡਾ ਸ਼ਹਿਰ ਸਾਡਾ ਮਾਣ’ ਤਹਿਤ ਪੂਰਬੀ ਜ਼ੋਨ ਨੂੰ ਨਵੀਂ ਦਿੱਖ ਦੇਣ ਲਈ ਮੁਹਿੰਮ ਸ਼ੁਰੂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 10 ਅਪਰੈਲ
ਨਗਰ ਨਿਗਮ ਨੇ ‘ਸਾਡਾ ਸ਼ਹਿਰ ਸਾਡਾ ਮਾਣ’ ਮੁਹਿੰਮ ਤਹਿਤ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਸ਼ੀਨਰੀ ਸਮੇਤ ਸੜਕਾਂ ’ਤੇ ਲਗਾ ਕੇ ਪੂਰਬੀ ਜ਼ੋਨ ਖੇਤਰ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ। ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਨਿਗਮ ਦੇ ਸਟਾਫ਼ ਅਤੇ ਮਸ਼ੀਨਰੀ ਨੇ ਪੂਰਬੀ ਜ਼ੋਨ ਖੇਤਰ ਦੇ ਚਮਰੰਗ ਰੋਡ ਤੇ ਈਸਟ ਮੋਹਨ ਨਗਰ ਵਿੱਚ ਸੀ.ਐਂਡ.ਡੀ ਵੇਸਟ ਅਤੇ ਕੂੜਾ ਇਕੱਠਾ ਕਰ ਕੇ ਟਿੱਪਰਾਂ ਅਤੇ ਟਰਾਲੀਆਂ ਰਾਹੀਂ ਸਫ਼ਾਈ ਕੀਤੀ।
ਇਸ ਮੌਕੇ ਐੱਸਈ ਸੰਦੀਪ ਸਿੰਘ, ਨਿਗਮ ਹੈਲਥ ਅਫਸਰ ਡਾ. ਕਿਰਨ ਕੁਮਾਰ, ਐਕਸੀਅਨ ਸਵਰਾਜ ਸਿੰਘ ਵਾਲੀਆ, ਐੱਸਡੀਓ ਗੁਰਪਾਲ, ਐਸ.ਡੀ.ਓ ਰਵਿੰਦਰ ਗਿੱਲ, ਚੀਫ ਸੈਨੇਟਰੀ ਇੰਸਪੈਕਟਰ ਵਿਜੇ ਗਿੱਲ, ਸੈਨੇਟਰੀ ਇੰਸਪੈਕਟਰ ਗਣੇਸ਼, ਸੈਨੇਟਰੀ ਇੰਸਪੈਕਟਰ ਸੰਜੀਵ ਅਰੋੜਾ, ਸੈਨੇਟਰੀ ਇੰਸਪੈਕਟਰ ਅਨਿਲ ਡੋਗਰਾ ਸ਼ਾਮਲ ਸਨ। ਸੀਵਰੇਜ ਸਿਸਟਮ ਦੀ ਹਾਲਤ ਖ਼ਰਾਬ ਹੋਣ ਵਾਲੀਆਂ ਥਾਵਾਂ ’ਤੇ ਮੌਕੇ ’ਤੇ ਸੀਵਰੇਡ ਦੀ ਸਫ਼ਾਈ ਕਰਵਾਈ ਗਈ। ਸਟਰੀਟ ਲਾਈਟਾਂ ਦੀ ਚੈਕਿੰਗ ਵੀ ਕੀਤੀ ਗਈ ਅਤੇ ਬੰਦ ਲਾਈਟਾਂ ਵੀ ਚਾਲੂ ਕੀਤੀਆਂ ਗਈਆਂ।

Advertisement

Advertisement
Author Image

sukhwinder singh

View all posts

Advertisement
Advertisement
×