ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਧੁਨਿਕ ਯੁੱਧ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਰਹਿਣ ਦਾ ਸੱਦਾ

07:53 AM Jun 09, 2024 IST

ਦੇਹਰਾਦੂਨ: ਉੱਤਰੀ ਕਮਾਨ ਦੇ ‘ਜਨਰਲ ਅਫਸਰ ਕਮਾਂਡਿੰਗ-ਇਨ-ਚੀਫ’ ਲੈਫਟੀਨੈਂਟ ਜਨਰਲ ਐੱਮਵੀ ਸੁਚਿੰਦਰ ਕੁਮਾਰ ਨੇ ਅੱਜ ਕਿਹਾ ਕਿ ਆਧੁਨਿਕ ਯੁੱਧ ਦਾ ਖਾਸਾ ਲਗਾਤਾਰ ਬਦਲ ਰਿਹਾ ਹੈ ਅਤੇ ਇੰਡੀਅਨ ਮਿਲਟਰੀ ਅਕੈਡਮੀ (ਆਈਐੱਮਏ) ਤੋਂ ਪਾਸਆਊਟ 394 ਕੈਡੇਟਸ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਤਿਹਾਸਕ ਡਰਿੱਲ ਸਕੁਏਅਰ ’ਤੇ ਆਈਐੱਮਏ ਦੀ ‘ਪਾਸਿੰਗ ਆਊਟ ਪਰੇਡ’ ਨੂੰ ਸੰਬੋਧਨ ਕਰਦਿਆਂ ਲੈਫਟੀਨੈਂਟ ਜਨਰਲ ਸਚਿੰਦਰ ਕੁਮਾਰ ਨੇ ਕਿਹਾ ਕਿ ਉੱਨਤ ਤਕਨੀਕ ਆਧੁਨਿਕ ਯੁੱਧਾਂ ਦੇ ਖਾਸੇ ਨੂੰ ਲਗਾਤਾਰ ਅਸਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਪੁਲਾੜ, ਸਾਈਬਰ ਅਤੇ ਜਾਣਕਾਰੀ ਦੀ ਵਧਦੀ ਵਰਤੋਂ ਨਾਲ ਯੁੱਧ ਦਾ ਖਾਸਾ ਲਗਾਤਾਰ ਬਦਲ ਰਿਹਾ ਹੈ। ਅੱਜ ਦੀਆਂ ਜੰਗਾਂ ਵਿਚਾਰਾਂ, ਬੁੱਧੀਮਤਾ ਅਤੇ ਨਵੀਨਤਾ ਦੀਆਂ ਜੰਗਾਂ ਹਨ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਭ ਤੋਂ ਅੱਗੇ ਰਹਿਣ ਲਈ ਤਿਆਰ ਰਹਿਣਾ ਹੋਵੇਗਾ।’’ ਲੈਫਟੀਨੈਂਟ ਜਨਰਲ ਨੇ ਕਿਹਾ, ‘‘ਇਨ੍ਹਾਂ ਸਾਰੇ ਖੇਤਰਾਂ ਨੂੰ ਵਿਨਾਸ਼ਕਾਰੀ ਤਕਨੀਕਾਂ ਦੀ ਵਰਤੋਂ ਨਾਲ ਹਰ ਗੁਜ਼ਰਦੇ ਦਿਨ ਦੇ ਨਾਲ ਸੁਧਾਰਿਆ ਜਾ ਰਿਹਾ ਹੈ, ਜਿਸ ਨਾਲ ਜੰਗਾਂ ਗੁੰਝਲਦਾਰ ਹੋ ਰਹੀਆਂ ਹਨ।’’ -ਪੀਟੀਆਈ

Advertisement

Advertisement
Advertisement