For the best experience, open
https://m.punjabitribuneonline.com
on your mobile browser.
Advertisement

ਅੰਬਾਲਾ ਕੈਂਟ ਦੇ ਕਾਰੋਬਾਰੀ ਦੀ ਘਰ ਬੁਲਾ ਕੇ ਹੱਤਿਆ

07:52 AM Apr 12, 2024 IST
ਅੰਬਾਲਾ ਕੈਂਟ ਦੇ ਕਾਰੋਬਾਰੀ ਦੀ ਘਰ ਬੁਲਾ ਕੇ ਹੱਤਿਆ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਅਪਰੈਲ
ਅੰਬਾਲਾ ਕੈਂਟ ਦੇ ਪ੍ਰਸਿੱਧ ਕਾਰੋਬਾਰੀ ਰਾਮ ਬਾਜ਼ਾਰ ਦੇ ਮਾਲਕ ਮਹੇਸ਼ ਗੁਪਤਾ (43) ਪੁੱਤਰ ਗੋਪਾਲ ਕ੍ਰਿਸ਼ਨ ਗੁਪਤਾ ਨਿਵਾਸੀ ਹਿੱਲ ਰੋਡ ਦੀ ਇੱਕ ਮਹਿਲਾ ਨੇ ਘਰ ਬੁਲਾ ਕੇ ਹੱਤਿਆ ਕਰ ਦਿੱਤੀ।
ਉਸ ਦੀ ਲਾਸ਼ ਡੀਆਰਐੱਮ ਦਫ਼ਤਰ ਲਾਗੇ ਸੁੰਦਰ ਨਗਰ ਵਿੱਚ ਪ੍ਰਿਆ ਦੇ ਘਰੋਂ ਮਿਲੀ ਹੈ। ਮ੍ਰਿਤਕ ਦੇ ਭਰਾ ਰਵੀ ਗੁਪਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮਹੇਸ਼ ਪ੍ਰਿਆ ਨੂੰ ਆਪਣੀ ਛੋਟੀ ਭੈਣ ਮੰਨਦਾ ਸੀ ਅਤੇ ਅੱਜ ਸਵੇਰੇ 11 ਵਜੇ ਉਹ ਪ੍ਰਿਆ ਦਾ ਸੁਨੇਹਾ ਮਿਲਣ ’ਤੇ ਉਸ ਨੂੰ ਪੂਜਾ ਦਾ ਸਾਮਾਨ ਦੇਣ ਗਿਆ ਸੀ। ਉਹ ਵੀ ਆਪਣੇ ਭਰਾ ਵਿਸ਼ਾਲ ਗੁਪਤਾ ਅਤੇ ਦੋਸਤ ਮਨਜੀਤ ਸਿੰਘ ਨਾਲ ਪ੍ਰਿਆ ਦੇ ਘਰ ਗਏ। ਮੌਕੇ ’ਤੇ ਜਾ ਕੇ ਉਨ੍ਹਾਂ ਦੇਖਿਆ ਕਿ ਪ੍ਰਿਆ, ਹੇਮੰਤ ਤੇ ਉਸ ਦੀ ਪਤਨੀ ਪ੍ਰੀਤੀ ਨੇ ਉਸ ਦੇ ਭਰਾ ਨੂੰ ਢਾਹ ਕੇ ਅਤੇ ਚੁੰਨੀ ਨਾਲ ਫਾਹਾ ਲਾ ਕੇ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ। ਤਿੰਨੇ ਮੌਕੇ ਤੋਂ ਦੌੜ ਗਏ। ਉਨ੍ਹਾਂ ਆਪਣੇ ਭਰਾ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਰਵੀ ਗੁਪਤਾ ਨੇ ਦੋਸ਼ ਲਾਇਆ ਹੈ ਕਿ ਪ੍ਰਿਆ, ਹੇਮੰਤ ਅਤੇ ਪ੍ਰੀਤੀ ਨੇ ਉਸ ਦੇ ਭਰਾ ਨੂੰ ਬਹਾਨੇ ਨਾਲ ਬੁਲਾ ਕੇ ਤਾਂਤਰਿਕ ਕਿਰਿਆ ਪੂਰੀ ਕਰਨ ਲਈ ਉਸ ਦੀ ਹੱਤਿਆ ਕੀਤੀ ਹੈ।
ਥਾਣਾ ਪੜਾਓ ਪੁਲੀਸ ਨੇ ਪ੍ਰਿਆ, ਉਸ ਦੇ ਭਰਾ ਹੇਮੰਤ ਅਤੇ ਭਰਜਾਈ ਪ੍ਰੀਤੀ ਦੇ ਖ਼ਿਲਾਫ਼ ਧਾਰਾ 120-ਬੀ ਅਤੇ 302 ਦੇ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

Advertisement

Advertisement
Advertisement
Author Image

Advertisement