For the best experience, open
https://m.punjabitribuneonline.com
on your mobile browser.
Advertisement

ਪੈਟਰੋਲ ਪੰਪ ’ਤੇ ਖੜ੍ਹੀ ਬੱਸ ਨੂੰ ਅੱਗ ਲੱਗੀ

10:46 AM Oct 28, 2024 IST
ਪੈਟਰੋਲ ਪੰਪ ’ਤੇ ਖੜ੍ਹੀ ਬੱਸ ਨੂੰ ਅੱਗ ਲੱਗੀ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 27 ਅਕਤੂਬਰ
ਇੱਥੇ ਬੀਤੀ ਰਾਤ ਰਾਤ ਪੈਟਰੋਲ ਪੰਪ ’ਤੇ ਖੜ੍ਹੀ ਪ੍ਰਾਈਵੇਟ ਬੱਸ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਬੱਸ ਵਿੱਚੋਂ ਸਾਰੀਆਂ ਸਵਾਰੀਆ ਉੱਤਰ ਚੁੱਕੀਆਂ ਸਨ, ਜਿਸ ਕਾਰਨ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਦੀ ਹੱਦ ’ਤੇ ਪੰਜਾਬ ਵਿੱਚ ਸਥਿਤ ਗੁਰੂ ਨਾਨਕ ਨਗਰ ਵਿੱਚ ਲੱਗੇ ਪੈਟਰੋਲ ਪੰਪ ’ਤੇ ਤੇਲ ਪਵਾਉਣ ਤੋਂ ਬਾਅਦ ਹਵਾ ਚੈੱਕ ਕਰਾਉਣ ਲਈ ਬੱਸ ਰੁਕੀ ਸੀ।
ਗੁਰਪ੍ਰੀਤ ਬੱਸ ਸਰਵਿਸ ਦੀ ਬੱਸ ਜੋ ਜਾਖਲ ਤੋਂ ਸੁਨਾਮ ਨੂੰ ਚਲਦੀ ਹੈ, ਦੇ ਡਰਾਈਵਰ ਅਤੇ ਕੰਡਕਟਰ ਜਦੋਂ ਗਗਨ ਪੈਟਰੋਲ ਪੰਪ ਤੋਂ ਰਾਤੀਂ 8 ਵਜੇ ਦੇ ਕਰੀਬ ਤੇਲ ਪਵਾਉਣ ਉਪਰੰਤ ਹਵਾ ਚੈੱਕ ਕਰਾਉਣ ਲੱਗੇ ਤਾਂ ਬੱਸ ਦੇ ਇੰਜਣ ਵਿੱਚੋਂ ਅਚਾਨਕ ਹੀ ਧੂੰਆਂ ਨਿਕਲਣ ਮਗਰੋਂ ਅੱਗ ਦੀਆਂ ਲਪਟਾਂ ਨੇ ਬੱਸ ਨੂੰ ਘੇਰ ਲਿਆ। ਮਗਰੋਂ ਹਰਿਆਣਾ ਦੇ ਸ਼ਹਿਰ ਜਾਖਲ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਆ ਕੇ ਅੱਗ ਬੁਝਾਈ। ਇਸ ਤੋਂ ਇਲਾਵਾ ਪੈਟਰੋਲ ਪੰਪ ਦੇ ਕਰਮਚਾਰੀ ਅਤੇ ਰਾਹਗੀਰ ਵੀ ਅੱਗ ਨੂੰ ਬੁਝਾਉਣ ਵਿੱਚ ਲੱਗੇ ਰਹੇ। ਇਸ ਦੌਰਾਨ ਜਾਖਲ-ਬੁਢਲਾਡਾ ਹਾਈਵੇਅ ਪੂਰੀ ਤਰ੍ਹਾਂ ਕਾਫ਼ੀ ਚਿਰ ਬੰਦ ਰਿਹਾ।
ਮਗਰੋਂ ਜਾਖਲ ਪੁਲੀਸ ਅਤੇ ਪ੍ਰਸ਼ਾਸਨ ਤੋਂ ਇਲਾਵਾ ਪੰਜਾਬ ਪੁਲੀਸ ਚੋਟੀਆਂ ਵੀ ਮੌਕੇ ਤੇ ਪਹੁੰਚ ਗਈ। ਕਈ ਘੰਟਿਆਂ ਦੀ ਕਰੜੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਬੱਸ ਨੂੰ ਖੁੱਲ੍ਹੇ ਮੈਦਾਨ ਵਿੱਚ ਛੱਡ ਦਿੱਤਾ ਗਿਆ ਤਾਂ ਜੋ ਅੱਗ ਦੀਆਂ ਲਪਟਾਂ-ਕਾਰਨ ਹੋਰ ਨੁਕਸਾਨ ਨਾ ਹੋ ਸਕੇ। ਫਿਲਹਾਲ, ਅੱਗ ਲੱਗਣ ਦੇ ਕਾਰਨਾਂ ਬਾਰੇ ਅਸਲ ਕੁਝ ਵੀ ਪਤਾ ਨਹੀਂ ਲੱਗ ਸਕਿਆ।

Advertisement

Advertisement
Advertisement
Author Image

sukhwinder singh

View all posts

Advertisement