ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਾਇਰ ਫਟਣ ਕਾਰਨ ਹਿਮਾਚਲ ਰੋਡਵੇਜ਼ ਦੀ ਬੱਸ ਨੂੰ ਅੱਗ ਲੱਗੀ

07:47 AM Jun 04, 2024 IST

ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 3 ਜੂਨ
ਇੱਥੇ ਅੱਜ ਸ਼ਾਮ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਅੰਮ੍ਰਿਤਸਰ ਆ ਰਹੀ ਹਿਮਾਚਲ ਸਟੇਟ ਟਰਾਂਸਪੋਰਟ ਬੱਸ (ਐਚਪੀ67 3861) ਅੱਡਾ ਖਿਲਚੀਆਂ ਨੇੜੇ ਥੋਥੀਆਂ ਵਾਲੀ ਪੁਲੀ ’ਤੇ ਟਾਇਰ ਫਟਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਬੱਸ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਭਾਵੇਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਬੱਸ ਦੀਆਂ ਸਵਾਰੀਆਂ ਦਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ। ਬੱਸ ਡਰਾਈਵਰ ਕਸ਼ਮੀਰ ਚੰਦ ਪੁੱਤਰ ਭੋਰੀ ਸਿੰਘ ਵਾਸੀ ਬੁਧੇਰ ਹਿਮਾਚਲ ਪ੍ਰਦੇਸ਼ ਨੇ ਦੱਸਿਆ ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਬੱਸ ਲੈ ਕੇ ਅੰਮ੍ਰਿਤਸਰ ਆ ਰਿਹਾ ਸੀ। ਸ਼ਾਮ ਕਰੀਬ ਪੰਜ ਵਜੇ ਜਦੋਂ ਬੱਸ ਇੱਥੇ ਪਹੁੰਚੀ ਤਾਂ ਅਗਲਾ ਟਾਇਰ ਫਟਣ ਕਾਰਨ ਸੰਤੁਲਨ ਵਿਗੜ ਗਿਆ ਅਤੇ ਜੀਟੀ ਰੋਡ ’ਤੇ ਪਿੰਡ ਥੋਥੀਆ ਦੀ ਪੁਲੀ ਨਾਲ ਬੱਸ ਟਕਰਾ ਗਈ ਅਤੇ ਅੱਗ ਲੱਗ ਗਈ। ਉਸ ਨੇ ਦੱਸਿਆ ਹਾਦਸੇ ਵਿੱਚ 1 ਵਿਅਕਤੀ ਜ਼ਖਮੀ ਹੋਇਆ ਤੇ ਬਾਕੀ ਸਵਾਰੀਆਂ ਦਾ ਬਚਾਅ ਰਿਹਾ।

Advertisement

Advertisement
Advertisement