For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ’ਚ ਬੱਸ ਖੱਡ ’ਚ ਡਿੱਗੀ; 5 ਹਲਾਕ, 13 ਜ਼ਖ਼ਮੀ

10:12 AM Jul 17, 2023 IST
ਪਾਕਿਸਤਾਨ ’ਚ ਬੱਸ ਖੱਡ ’ਚ ਡਿੱਗੀ  5 ਹਲਾਕ  13 ਜ਼ਖ਼ਮੀ
ਹਾਦਸਾਗ੍ਰਸਤ ਬੱਸ ਵਿੱਚੋਂ ਜ਼ਖ਼ਮੀਆਂ ਨੂੰ ਕੱਢਦੇ ਹੋਏ ਸਥਾਨਕ ਲੋਕ।
Advertisement

ਇਸਲਾਮਾਬਾਦ, 16 ਜੁਲਾਈ
ਮਕਬੂਜ਼ਾ ਕਸ਼ਮੀਰ ਦੇ ਗਿਲਗਿਤ ਬਾਲਿਟਸਤਾਨ ਖੇਤਰ ਵਿੱਚ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਬੱਸ ਅੱਜ ਖੱਡ ਵਿੱਚ ਡਿਗ ਗਈ, ਜਿਸ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 13 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਦਾਇਮਰ ਜ਼ਿਲ੍ਹੇ ਦੇ ਥਲਿਚੀ ਇਲਾਕੇ ਦੇ ਕਰਾਕੁਰਮ ਸ਼ਾਹਰਾਹ ’ਤੇ ਵਾਪਰਿਆ। ਇਹ ਸੈਲਾਨੀ ਗਰਮੀ ਤੋਂ ਰਾਹਤ ਪਾਉਣ ਲਈ ਲਾਹੌਰ ਤੋਂ ਪਹਾੜੀ ਖੇਤਰ ਵੱਲ ਜਾ ਰਹੇ ਸਨ। ਸਥਾਨਕ ਪੁਲੀਸ ਅਧਿਕਾਰੀ ਮੁਹੰਮਦ ਅਯਾਜ਼ ਨੇ ਘਟਨਾ ਵਿੱਚ ਮਰਨ ਵਾਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮ੍ਰਿਤਕਾਂ ਵਿੱਚ ਇੱਕ ਬੱਚਾ ਤੇ ਤਿੰਨ ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵਾਹਨ ਵਿੱਚ ਕੁੱਲ 18 ਜਣੇ ਸਵਾਰ ਸਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਘਟਨਾ ਦੀ ਜਾਂਚ ਦੇ ਵੀ ਹੁਕਮ ਦਿੱਤੇ ਹਨ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×