ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਟਾ ’ਚ ਬੀਟੈੱਕ ਫਾਈਨਲ ਦੇ ਵਿਦਿਆਰਥੀ ਨੇ ਫਾਹਾ ਲਿਆ, ਇਸ ਸਾਲ ਖ਼ੁਦਕੁਸ਼ੀ ਕਰਨ ਵਾਲਾ ਤੀਜਾ ਮਾਮਲਾ

04:52 PM Feb 02, 2024 IST

ਕੋਟਾ (ਰਾਜਸਥਾਨ) 2 ਫਰਵਰੀ
ਰਾਜਸਥਾਨ ਦੇ ਕੋਟਾ ਵਿੱਚ ਬੀਟੈੱਕ ਦੇ ਫਾਈਨਲ ਸਾਲ ਦੇ ਵਿਦਿਆਰਥੀ ਨੇ ਕਥਿਤ ਤੌਰ 'ਤੇ ਆਪਣੇ ਪੇਇੰਗ ਗੈਸਟ ਰੂਮ ਵਿੱਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਨੂਰ ਮੁਹੰਮਦ (27) ਦੀ ਲਾਸ਼ ਬੀਤੀ ਰਾਤ ਵਿਗਿਆਨ ਨਗਰ ਇਲਾਕੇ 'ਚ ਉਸ ਦੇ ਕਮਰੇ 'ਚੋਂ ਬਰਾਮਦ ਹੋਈ। ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਕੋਟਾ ਤੋਂ ਦੋ ਹਫ਼ਤਿਆਂ ਵਿੱਚ ਇਹ ਤੀਜੀ ਖੁਦਕੁਸ਼ੀ ਹੈ। ਉੱਤਰ ਪ੍ਰਦੇਸ਼ ਦੇ ਗੋਂਡਾ ਦਾ ਰਹਿਣ ਵਾਲਾ ਮੁਹੰਮਦ ਐੱਸਆਰਐੱਮ ਯੂਨੀਵਰਸਿਟੀ, ਚੇਨਈ ਤੋਂ ਬੀਟੈੱਕ ਦੀ ਡਿਗਰੀ ਕਰ ਰਿਹਾ ਸੀ ਅਤੇ ਇੱਥੇ ਪੇਇੰਗ ਗੈਸਟ ਵਜੋਂ ਰਹਿੰਦਾ ਸੀ। ਡੀਐੱਸਪੀ (ਵਿਗਿਆਨ ਨਗਰ) ਧਰਮਵੀਰ ਸਿੰਘ ਨੇ ਦੱਸਿਆ ਕਿ ਮੁਹੰਮਦ ਨੇ 2016 ਤੋਂ 2019 ਤੱਕ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਕੋਟਾ ਵਿੱਚ ਕੋਚਿੰਗ ਸੰਸਥਾਵਾਂ ਵਿੱਚ ਪੜ੍ਹਿਆ ਅਤੇ ਐੱਸਆਰਐੱਮ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਬਾਅਦ ਉਹ ਆਪਣੇ ਕੋਟਾ ਪੀਜੀ ਤੋਂ ਆਨਲਾਈਨ ਕਲਾਸਾਂ ਲੈਂਦਾ ਸੀ।

Advertisement

Advertisement
Advertisement