For the best experience, open
https://m.punjabitribuneonline.com
on your mobile browser.
Advertisement

ਭਰਾਜ ਦੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ

03:27 PM Sep 24, 2024 IST
ਭਰਾਜ ਦੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ
ਮ੍ਰਿਤਕ ਨਾਇਬ ਸਿੰਘ ਦੀ ਫਾਈਲ ਫੋਟੋ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 24 ਸਤੰਬਰ

Advertisement

ਇੱਥੋਂ ਨੇੜਲੇ ਪਿੰਡ ਭਰਾਜ ਵਿਖੇ ਅੱਜ ਸਵੇਰੇ ਨਾਇਬ ਸਿੰਘ (40) ਨਾਂ ਦੇ ਇਕ ਵਿਅਕਤੀ ਨੇ ਆਪਣੇ ਘਰ ਵਿਚ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਇਸ ਸਬੰਧੀ ਪੁਲੀਸ ਚੌਂਕੀ ਕਾਲਾਝਾੜ ਦੇ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਅੱਜ ਸਵੇਰੇ ਸਾਢੇ ਸੱਤ ਵਜੇ ਵਾਪਰੀ। ਨਾਇਬ ਸਿੰਘ ਆਪਣੇ ਮਾਤਾ-ਪਿਤਾ, ਪਤਨੀ ਅਤੇ ਦੋ ਬੱਚਿਆਂ ਨਾਲ ਘਰ ਵਿਚ ਮੌਜੂਦ ਸੀ। ਪਰਿਵਾਰ ਅਨੁਸਾਰ ਸਵੇਰੇ ਉੱਠ ਕੇ ਨਾਇਬ ਸਿੰਘ ਨੇ ਅਚਾਨਕ 32 ਬੋਰ ਦੇ ਲਾਇਸੈਂਸੀ ਪਿਸਤੌਲ ਨਾਲ ਆਪਣੇ ਮੱਥੇ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਖੇਤੀਬਾੜੀ ਕਰਨ ਤੋਂ ਇਲਾਵਾ ਪੈਪਸੀਕੋ ਚੰਨੋਂ ਵਿਚ ਨੌਕਰੀ ਵੀ ਕਰਦਾ ਸੀ। ਪੁਲੀਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਅਤੇ ਪਿਸਤੌਲ ਨੂੰ ਆਪਣੇ ਕਬਜ਼ੇ 'ਚ ਲੈਂਦਿਆਂ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮ੍ਰਿਤਕ ਦੇ ਪਿਤਾ ਚੰਨਣ ਸਿੰਘ ਦੇ ਬਿਆਨਾਂ 'ਤੇ ਬੀਐੱਨਐੱਸ ਧਾਰਾ 194 ਤਹਿਤ ਕਾਰਵਾਈ ਕੀਤੀ ਗਈ ਹੈ।

Advertisement

Advertisement
Author Image

Puneet Sharma

View all posts

Advertisement