ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ; ਸੈਂਸੈਕਸ 245 ਅੰਕ ਵੱਧ ਕੇ ਖੁੱਲ੍ਹਿਆ
11:11 AM Jul 11, 2024 IST
Advertisement
ਮੁੰਬਈ, 11 ਜੁਲਾਈ
Advertisement
ਵਿਸ਼ਵ ਦੇ ਹੋਰ ਬਾਜ਼ਾਰਾਂ ’ਚ ਤੇਜ਼ੀ ਦੇ ਮੱਦੇਨਜ਼ਰ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦੇਖਣ ਨੂੰ ਮਿਲੀ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 245.32 ਅੰਕ ਵਧ ਕੇ 80,170.09 ’ਤੇ ਖੁੱਲ੍ਹਿਆ। ਦੂਜੇ ਪਾਸੇ ਨਿਫਟੀ 78.2 ਅੰਕਾਂ ਦੇ ਵਾਧੇ ਨਾਲ 24,402.65 ’ਤੇ ਰਿਹਾ। ਸੈਂਸੈਕਸ ਸੂਚੀਬੱਧ ਕੰਪਨੀਆਂ ਵਿੱਚੋਂ ਟਾਟਾ ਕੰਸਲਟੈਂਸੀ ਸਰਵਿਸਿਜ਼, ਐਚਸੀਐਲ ਟੈਕਨਾਲੋਜਿਜ਼, ਟਾਟਾ ਮੋਟਰਜ਼, ਟਾਟਾ ਸਟੀਲ, ਮਾਰੂਤੀ, ਇੰਫੋਸਿਸ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰ ਵਧੇ। ਪਾਵਰ ਗਰਿੱਡ, ਨੇਸਲੇ, ਸਨ ਫਾਰਮਾ, ਐਚਡੀਐਫਸੀ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਏਸ਼ਿਆਈ ਬਾਜ਼ਾਰਾਂ ’ਚ ਚੀਨ, ਦੱਖਣੀ ਕੋਰੀਆ, ਜਾਪਾਨ ਅਤੇ ਹਾਂਗਕਾਂਗ ਦੇ ਬਾਜ਼ਾਰਾਂ ਵਿਚ ਵੀ ਤੇਜ਼ੀ ਰਹੀ।
Advertisement
Advertisement