ਪਾਕਿਸਤਾਨ ਦੇ ਸਾਬਕਾ ਚੀਫ਼ ਜਸਟਿਸ ਦੇ ਘਰ ’ਤੇ ਬੰਬ ਸੁੱਟਿਆ
11:37 PM Dec 20, 2023 IST
Advertisement
ਲਾਹੌਰ, 20 ਦਸੰਬਰ
ਪਾਕਿਸਾਤਨ ਦੇ ਸਾਬਕਾ ਚੀਫ਼ ਜਸਟਿਸ ਸਾਕਬਿ ਨਿਸਾਰ ਦੇ ਲਾਹੌਰ ਸਥਿਤ ਘਰ ’ਚ ਬੁੱਧਵਾਰ ਸ਼ਾਮ ਨੂੰ ਧਮਾਕਾ ਹੋਇਆ ਜਿਸ ’ਚ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਚੀਫ਼ ਜਸਟਿਸ ਨੇ ਇਕ ਟੀਵੀ ਚੈਨਲ ਨੂੰ ਫੋਨ ’ਤੇ ਕਿਹਾ, ‘‘ਜਦੋਂ ਧਮਾਕਾ ਹੋਇਆ ਉਸ ਵੇਲੇ ਮੈਂ ਤੇ ਮੇਰਾ ਪਰਿਵਾਰ ਡਰਾਈਂਗ ਰੂਮ ’ਚ ਬੈਠੇ ਹੋਏ ਸੀ। ਅਸੀਂ ਇਕਦਮ ਗੈਰੇਜ ਵੱਲ ਦੌੜੇ ਜਿਥੇ ਧਮਾਕਾ ਹੋਇਆ ਸੀ। ਉਥੇ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹਾਲਤ ’ਚ ਸੀ।’’ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement
Advertisement
Advertisement