ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਖਨਾ ਚੋਅ ਦੇ ਕੰਢਿਓਂ ਬੰਬ ਸ਼ੈੱਲ ਮਿਲਿਆ

10:24 AM Jul 17, 2023 IST
ਚੰਡੀਗਡ਼੍ਹ ਦੇ ਸੈਕਟਰ 26 ਨੇਡ਼ਲੇ ਸ਼ਾਸਤਰੀ ਨਗਰ ਕਾਜ਼ਵੇਅ ’ਚੋਂ ਮਿਲੇ ਬੰਬ ਸ਼ੈੱਲ ਦੀ ਜਾਂਚ ਕਰਦੇ ਹੋਏ ਫ਼ੌਜੀ ਜਵਾਨ। -ਫੋਟੋ: ਪ੍ਰਦੀਪ ਤਿਵਾਡ਼ੀ

ਆਤਿਸ਼ ਗੁਪਤਾ
ਚੰਡੀਗੜ੍ਹ, 16 ਜੁਲਾਈ
ਚੰਡੀਗੜ੍ਹ ਦੇ ਸੈਕਟਰ-26 ਵਿੱਚ ਸਥਿਤ ਬਾਪੂ ਧਾਮ ਕਲੋਨੀ ਤੇ ਸ਼ਾਸਤਰੀ ਨਗਰ ਦੇ ਪਿਛਲੇ ਪਾਸੇ ਤੋਂ ਲੰਘਦੀ ਸੁਖਨਾ ਚੋਅ ਦੇ ਕੰਢਿਓਂ ਬੰਬ ਸ਼ੈੱਲ ਮਿਲਿਆ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸੇ ਦੌਰਾਨ ਬੰਬ ਸ਼ੈੱਲ ਮਿਲਣ ਦੀ ਸੂਚਨਾ ਮਿਲਦਿਆਂ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਤੁਰੰਤ ਰਾਹ ਸੀਲ ਕਰ ਦਿੱਤੇ ਅਤੇ ਚੰਡੀਗੜ੍ਹ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਗਰੋਂ ਭਾਰਤੀ ਸੈਨਾ ਦੇ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਬੰਬ ਸ਼ੈੱਲ ਦੀ ਜਾਂਚ ਕੀਤੀ।
ਭਾਰਤੀ ਸੈਨਾ ਦੇ ਜਵਾਨ ਬੰਬ ਸ਼ੈੱਲ ਨੂੰ ਚੰਡੀ ਮੰਦਰ ਲੈ ਗਏ, ਜਿੱਥੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਬੰਬ ਸੈਨਾ ਵੱਲੋਂ ਵਰਤਿਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਬਾਪੂ ਧਾਮ ਕਲੋਨੀ ਤੇ ਸ਼ਾਸਤਰੀ ਨਗਰ ਦੇ ਪਿਛਲੇ ਪਾਸੇ ਤੋਂ ਲੰਘਦੀ ਸੁਖਨਾ ਚੋਅ ਵਿੱਚ ਇਲਾਕੇ ਦੇ ਬੱਚੇ ਨਹਾਉਣ ਗਏ, ਜਨਿ੍ਹਾਂ ਨੂੰ ਸੁਖਨਾ ਚੋਅ ਵਿੱਚ ਬੰਬ ਸ਼ੈੱਲ ਮਿਲਿਆ। ਬੱਚੇ ਬੰਬ ਸ਼ੈੱਲ ਨੂੰ ਚੁੱਕ ਕੇ ਸ਼ਾਸਤਰੀ ਨਗਰ ਵਿੱਚ ਲੈ ਆਏ। ਬੱਚਿਆ ਦੇ ਬੰਬ ਲਿਆਉਣ ਬਾਰੇ ਪਤਾ ਲੱਗਦਿਆਂ ਹੀ ਇਲਾਕਾ ਵਾਸੀਆਂ ਨੇ ਬੰਬ ਮਿਲਣ ਦੀ ਸੂਚਨਾ ਥਾਣਾ ਆਈਟੀ ਪਾਰਕ ਦੀ ਪੁਲੀਸ ਨੂੰ ਦਿੱਤਾ। ਥਾਣਾ ਆਈਟੀ ਪਾਰਕ ਦੀ ਪੁਲੀਸ ਨੇ ਤੁਰੰਤ ਪਹੁੰਚ ਕੇ ਬੰਬ ਨੂੰ ਰੇਤੇ ਦੀਆਂ ਬੋਰੀਆਂ ਨਾਲ ਢੱਕ ਕੇ ਚੰਡੀ ਮੰਦਰ ਵਿੱਚ ਸੈਨਾ ਨੂੰ ਸੂਚਿਤ ਕੀਤਾ।
ਚੰਡੀਗੜ੍ਹ ਟਰੈਫਿਕ ਪੁਲੀਸ ਨੇ ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਵੱਲ ਜਾਣ ਵਾਲੇ ਪੁਲ ਨੂੰ ਬੰਦ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਤਾਂ ਜੋ ਕੋਈ ਅਣਸੁਖਾਵੀਂ ਘਟਨਾ ’ਚ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਚੰਡੀਗੜ੍ਹ ਪੁਲੀਸ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਸੁਖਨਾ ਚੋਅ ਵਿੱਚੋਂ ਬੰਬ ਮਿਲਣ ਦਾ ਮਾਮਲਾ ਗੰਭੀਰ ਹੈ। ਚੰਡੀਗੜ੍ਹ ਪੁਲੀਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਪੁਲੀਸ ਦੀ ਮੁੱਢਲੀ ਜਾਂਚ ਵਿੱਚ ਲੱਗਦਾ ਹੈ ਕਿ ਸੁਖਨਾ ਝੀਲ ਵਿੱਚ ਪਾਣੀ ਵਧਣ ਕਰਕੇ ਇਹ ਬੰਬ ਪਾਣੀ ’ਚ ਵਹਿ ਕੇ ਵੀ ਆਇਆ ਹੋ ਸਕਦਾ ਹੈ। ਪੁਲੀਸ ਬੰਬ ਬਾਰੇ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਪਿਛਲੇ ਸਮੇਂ ਦੌਰਾਨ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਿਹਾਇਸ਼ ਤੋਂ ਕੁਝ ਦੂਰੀ ਤੋਂ ਵੀ ਬੰਬ ਸ਼ੈੱਲ ਮਿਲਿਆ ਸੀ, ਜਿਸ ਨੂੰ ਭਾਰਤੀ ਸੈਨਾ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਨਸ਼ਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵੀ ਕਈ ਵਾਰ ਰਾਏਪੁਰ ਕਲਾਂ ’ਚ ਕਬਾੜ ਦੀਆਂ ਦੁਕਾਨਾਂ ’ਤੇ ਵੀ ਬੰਬ ਸ਼ੈੱਲ ਮਿਲ ਚੁੱਕੇ ਹਨ।

Advertisement

Advertisement
Tags :
‘ਸ਼ੈੱਲ’ਸੁਖਨਾਕੰਢਿਓਂਮਿਲਿਆ