ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਾਜ਼ੀਪੁਰ ਖੇਤਰ ’ਚ ਸ਼ੱਕੀ ਹਾਲਤ ’ਚ ਲਾਸ਼ ਬਰਾਮਦ

06:51 AM Jun 23, 2024 IST

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 22 ਜੂਨ
ਗਰੀਨ ਪਲੈਟਿਨਮ ਸੁਸਾਇਟੀ ਨੇੜੇ ਝਾੜੀਆਂ ’ਚੋਂ ਇਕ ਅਪਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਬੂਟਿਆਂ ਨੂੰ ਪਾਣੀ ਦੇਣ ਆਏ ਵਿਅਕਤੀ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਦਾਅਵਾ ਕੀਤਾ ਕਿ ਮ੍ਰਿਤਕ ਦੇ ਮੂੰਹ ’ਤੇ ਪੱਥਰਾਂ ਨਾਲ ਵਾਰ ਕੀਤੇ ਗਏ ਹਨ। ਪੁਲੀਸ ਜਦੋਂ ਮੌਕੇ ’ਤੇ ਪੁੱਜੀ ਤਾਂ ਕੁੱਤੇ ਉਸ ਦਾ ਮੂੰਹ ਨੋਚ ਰਹੇ ਸਨ। ਪੁਲੀਸ ਨੂੰ ਮ੍ਰਿਤਕ ਦੇ ਕੱਪੜਿਆ ’ਚੋਂ ਸ਼ਨਾਖ਼ਤ ਸਬੰਧੀ ਕੋਈ ਦਸਤਾਵੇਜ਼ ਨਹੀ ਮਿਲਿਆ। ਉਨ੍ਹਾਂ ਨੂੰ ਲਾਸ਼ ਤੋਂ ਕੁਝ ਦੂਰੀ ’ਤੇ ਇਕ ਬੈਗ ’ਚੋ ਆਧਾਰ ਕਾਰਡ ਮਿਲਿਆ ਹੈ ਜੋ ਕਿਸੇ ਪੰਚਕੂਲਾ ਨਿਵਾਸੀ ਸਚਿਨ ਕੁਮਾਰ ਦਾ ਦੱਸਿਆ ਜਾ ਰਿਹਾ ਹੈ। ਸਬੰਧਤ ਦਸਤਾਵੇਜ਼ ਅਨੁਸਾਰ ਉਸ ਦੀ ਉਮਰ 21 ਸਾਲ ਬਣਦੀ ਹੈ ਪਰ ਮ੍ਰਿਤਕ ਦੀ ਉਮਰ ਕਰੀਬ 35 ਸਾਲ ਲੱਗਦੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਕਤਲ ਕਿਸੇ ਹੋਰ ਥਾਂ ’ਤੇ ਕਰ ਕੇ ਲਾਸ਼ ਨੂੰ ਇੱਥੇ ਸੁੱਟਿਆ ਗਿਆ ਹੈ। ਪੁਲੀਸ ਨੇ ਲਾਸ਼ ਬਰਾਮਦ ਕਰ ਕੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement