ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਰਸਾਤੀ ਨਾਲੇ ਵਿੱਚੋਂ ਭੇਤ-ਭਰੀ ਹਾਲਤ ’ਚ ਲਾਸ਼ ਬਰਾਮਦ

11:32 AM Feb 06, 2023 IST

ਪੱਤਰ ਪ੍ਰੇਰਕ

Advertisement

ਮਸਤੂਆਣਾ ਸਾਹਿਬ, 5 ਫਰਵਰੀ

ਇੱਥੋਂ ਨੇੜਲੇ ਪਿੰਡ ਲੱਡਾ ਬੱਸ ਅੱਡੇ ਨੇੜਿਓਂ ਲੰਘਦੇ ਬਰਸਾਤੀ ਨਾਲੇ ਵਿੱਚੋਂ ਭੇਤਭਰੀ ਹਾਲਤ ‘ਚ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ।

Advertisement

ਥਾਣਾ ਸਦਰ ਧੂਰੀ ਦੇ ਇੰਚਾਰਜ ਜਗਦੀਪ ਸਿੰਘ ਅਨੁਸਾਰ ਨਾਇਕ ਬਸਤੀ ਲੱਡਾ ਕੋਠੀ ਦੇ ਵਸਨੀਕ ਕਰਮਬੀਰ ਸਿੰਘ ਪੁੱਤਰ ਸ਼ਾਮ ਲਾਲ ਨੇ ਪੁਲੀਸ ਨੂੰ ਬਿਆਨ ਵਿੱਚ ਦੱਸਿਆ ਕਿ ਉਸ ਦਾ 35 ਸਾਲਾ ਭਰਾ ਜਬਰਵੀਰ ਸਿੰਘ ਉਰਫ਼ ਸੋਨੂੰ ਇੱਕ ਫਰਵਰੀ ਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਜੋੜ ਮੇਲੇ ‘ਤੇ ਸੇਵਾ ਕਰਨ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਅਤੇ ਉਸ ਦਾ ਮੋਬਾਈਲ ਫ਼ੋਨ ਵੀ ਬੰਦ ਆ ਰਿਹਾ ਸੀ। ਕਾਫ਼ੀ ਭਾਲ ਕਰਨ ‘ਤੇ ਉਸ ਦੀ ਲਾਸ਼ ਲੱਡਾ ਬੱਸ ਅੱਡੇ ਨੇੜਲੇ ਬਰਸਾਤੀ ਨਾਲੇ ਵਿੱਚੋਂ ਮਿਲੀ। ਕਰਮਬੀਰ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿੰਡ ਨਾਇਕ ਬਸਤੀ ਲੱਡਾ ਕੋਠੀ ਦੇ ਹੀ ਤਿੰਨ ਵਿਅਕਤੀਆਂ ਗੁਰਪਿੰਦਰ ਸਿੰਘ ਉਰਫ਼ ਕਾਕਾ, ਜਸਪਾਲ ਸਿੰਘ ਉਰਫ ਸਨੀ ਅਤੇ ਗਗਨਦੀਪ ਸਿੰਘ ਉਰਫ ਗੱਗੀ ਵਾਸੀ ਨਾਇਕ ਪੱਤੀ ਲੱਡਾ ਕੋਠੀ ਨੇ ਮਿਲ ਕੇ ਉਸ ਦੇ ਭਰਾ ਜਬਰਵੀਰ ਸਿੰਘ ਉਰਫ ਸੋਨੂੰ ਦਾ ਤੇਜ਼ ਹਥਿਆਰਾਂ ਨਾਲ ਵਾਰ ਕਰਕੇ ਕਤਲ ਕੀਤਾ ਹੈ। ਉਸ ਅਨੁਸਾਰ ਗੁਰਪਿੰਦਰ ਸਿੰਘ ਉਰਫ਼ ਕਾਕਾ ਦੀ ਭੈਣ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਉਸ ਦੇ ਚਾਚੇ ਦੇ ਲੜਕੇ ਸੰਜੀਵ ਕੁਮਾਰ ਉਰਫ ਹੈਪੀ ਨਾਲ ਰਹਿ ਰਹੀ ਸੀ, ਜਿਨ੍ਹਾਂ ਨੂੰ ਅਜਿਹਾ ਕਰਨ ਤੋਂ ਜਬਰਵੀਰ ਸਿੰਘ ਨੇ ਵਰਜਿਆ ਸੀ। ਉਸ ਨੇ ਦੋਸ਼ ਲਾਇਆ ਕਿ ਇਸੇ ਰੰਜਿਸ਼ ਤਹਿਤ ਉਸ ਦੇ ਭਰਾ ਦਾ ਕਤਲ ਕੀਤਾ ਗਿਆ ਹੈ।

ਥਾਣਾ ਸਦਰ ਧੂਰੀ ਦੀ ਪੁਲੀਸ ਨੇ ਕਰਮਬੀਰ ਸਿੰਘ ਵਾਸੀ ਲੱਡਾ ਦੇ ਬਿਆਨ ਦੇ ਆਧਾਰ ‘ਤੇ ਨਾਇਕ ਬਸਤੀ ਲੱਡਾ ਕੋਠੀ ਦੇ ਵਸਨੀਕਾਂ ਗੁਰਪਿੰਦਰ ਸਿੰਘ, ਜਸਪਾਲ ਸਿੰਘ ਅਤੇ ਗਗਨਦੀਪ ਸਿੰਘ ਉਰਫ਼ ਗੱਗੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਜਗਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement
Advertisement