ਪੁਲੀਸ ਲਾਈਨ ਵਿੱਚ ਖੂਨਦਾਨ ਕੈਂਪ ਲਾਇਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਅਕਤੂਬਰ
ਇੱਥੇ ਪੁਲੀਸ ਯਾਦਗਾਰੀ ਦਿਵਸ ਦੇ ਮੱਦੇਨਜ਼ਰ ਪੁਲੀਸ ਲਾਈਨ ਪਿੱਪਲੀ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸਿੰਗਲਾ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਵਾਗਤ ਏਐਸਆਈ ਅਸ਼ੋਕ ਵਰਮਾ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਖੂਨਦਾਨ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮੌਕੇ ਏਐਸਆਈ ਅਸ਼ੋਕ ਵਰਮਾ ਨੇ ਐਸਐਸਪੀ ਸਿੰਗਲਾ ਦਾ ਪੌਦਾ ਦੇ ਕੇ ਸਨਮਾਨ ਵੀ ਕੀਤਾ।
ਜਾਣਕਾਰੀ ਅਨੁਸਾਰ ਪ੍ਰਯਾਸ ਫਾਊਂਡੇਸ਼ਨ ਦੇ ਪ੍ਰਧਾਨ ਤੇ ਰੋਟੀ ਬੈਂਕ ਦੇ ਉਪ ਪ੍ਰਧਾਨ ਕਰਮਚੰਦ ਨੇ ਕੈਂਪ ਵਿਚ ਵਿਸ਼ੇਸ਼ ਯੋਗਦਾਨ ਦਿੱਤਾ। ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੇ ਅਧਿਕਾਰੀ ਡਾਕਟਰ ਰਮਾ ਦੀ ਅਗਵਾਈ ਵਿਚ ਟੀਮ ਨੇ 33 ਯੂਨਿਟ ਖੂਨ ਇੱਕਠਾ ਕੀਤਾ। ਡਾ. ਅਸ਼ੋਕ ਵਰਮਾ ਨੇ ਕਿਹਾ ਕਿ ਨਸ਼ੇ ਦੀ ਦਲਦਲ ਵਿਚ ਜਾ ਚੁੱਕੇ ਨੌਜਵਾਨਾਂ ਨੂੰ ਨਸ਼ੇ ਜਿਹੀ ਬੁਰਾਈ ਤੋਂ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਵਲੋਂ ਦਿੱਤਾ ਗਿਆ ਖੂਨ ਤਿੰਨ ਵਿਅਕਤੀਆਂ ਦੀ ਜਾਨ ਬਚਾ ਸਕਦਾ ਹੈ। ਇਸ ਕੈਂਪ ਵਿਚ ਦਿਨੇਸ਼, ਰਾਮ ਨਿਵਾਸ, ਕ੍ਰਿਸ਼ਨ ਕੁਮਾਰ, ਮਹਿੰਦਰ ਸਿੰਘ, ਸੁਰਿੰਦਰ ਸਿੰਘ, ਰਾਜੇਸ਼, ਸ਼ਮਸ਼ੇਰ ਸਿੰਘ, ਸੁਖਵੰਤ ਸਿੰਘ, ਸ਼ੁਭਮ ਚੌਧਰੀ ਆਦਿ ਨੇ ਖੂਨਦਾਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਤੇ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।