ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਰੰਕਾਰੀ ਭਵਨ ਵਿੱਚ ਖੂਨਦਾਨ ਕੈਂਪ ਲਾਇਆ

09:03 AM Aug 14, 2023 IST
ਕੈਂਪ ਦੌਰਾਨ ਖੂਨਦਾਨ ਕਰਦੇ ਹੋਏ ਲੋਕ। -ਫੋਟੋ: ਗੁਲਿਆਣੀ

ਪੱਤਰ ਪ੍ਰੇਰਕ
ਨਰਾਇਣਗੜ੍ਹ, 13 ਅਗਸਤ
ਨਾਰਾਇਨਗੜ੍ਹ ਵਿੱਚ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਅੰਬਾਲਾ ਬਲੱਡ ਬੈਂਕ ਦੇ ਡਾਕਟਰ ਸੰਜੇ ਯਾਦਵ ਦੀ ਅਗਵਾਈ ਵਿੱਚ ਆਈ ਟੀਮ ਨੇ 148 ਯੂਨਿਟ ਖੂਨ ਇਕੱਠਾ ਕੀਤਾ। ਕੈਂਪ ਦਾ ਉਦਘਾਟਨ ਸੁਰਿੰਦਰਪਾਲ ਸਿੰਘ (ਜ਼ੋਨਲ ਇੰਚਾਰਜ ਜ਼ੋਨ ਨੰ. 8) ਨੇ ਕੀਤਾ। ਸੁਰਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਖ਼ੂਨਦਾਨ ਨਿਰਸਵਾਰਥ ਸੇਵਾ ਦੀ ਅਜਿਹੀ ਖ਼ੂਬਸੂਰਤ ਭਾਵਨਾ ਹੈ ਜਿਸ ਵਿੱਚ ਸਰਬੱਤ ਦੇ ਭਲੇ ਦੀ ਹੀ ਕਾਮਨਾ ਹੁੰਦੀ ਹੈ। ਸਥਾਨਕ ਮੁਖੀ ਮਦਨ ਲਾਲ ਅਤੇ ਸੇਵਾ ਦਲ ਦੇ ਸਮੂਹ ਅਹੁਦੇਦਾਰਾਂ ਨੇ ਡਾਕਟਰ ਟੀਮ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਲਈ ਹਮੇਸ਼ਾ ਯਾਦਗਾਰੀ ਰਹਿਣਗੀਆਂ।

Advertisement

Advertisement