ਭਗਤਾ ਭਾਈ ਵਿੱਚ ਖ਼ੂਨਦਾਨ ਕੈਂਪ ਲਾਇਆ
ਭਗਤਾ ਭਾਈ: ਮਹਿੰਦਰਪਾਲ ਬਿੱਟੂ ਕਾਮਰਾ ਵਲੋਂ ਸਿਹਤ ਵਿਭਾਗ ਬਠਿੰਡਾ ਦੀ ਟੀਮ ਦੇ ਸਹਿਯੋਗ ਨਾਲ ਆਪਣੀ ਸੁਰਿੰਦਰਾ ਡੇਅਰੀ ਤੇ ਸ਼ਿਵਮ ਰੈਸਟੋਰੈਂਟ ਦੇ 36 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਸਥਾਨਕ ਸ਼ਹਿਰ ’ਚ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਦੌਰਾਨ 95 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਪ੍ਰੈਸ ਕਲੱਬ ਭਗਤਾ ਭਾਈ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ। ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਟਰਾਂਸਫਿਊਜ਼ਨ ਅਸਫ਼ਰ ਡਾ. ਗੁੰਜਨ ਬਾਲਾ, ਐਸਐਮਓ ਭਗਤਾ ਡਾ. ਸੀਮਾ ਗੁਪਤਾ, ਡਾ. ਨਰਿੰਦਰ ਗਰੋਵਰ ਅਤੇ ਡਾ. ਸੁਮਿਤ ਮਿੱਤਲ ਨੇ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ ਅਤੇ ਖੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਹੁੰਦੀ। ਕੈਂਪ ਦੇ ਪ੍ਰਬੰਧਕ ਸ੍ਰੀ ਕਾਮਰਾ ਨੇ ਖੂਨਦਾਨੀਆਂ ਤੇ ਸਿਹਤ ਵਿਭਾਗ ਦੀ ਟੀਮ ਨੂੰ ਸਨਮਾਨਿਤ ਕੀਤਾ। ਇਸ ਸਮੇਂ ਰਾਕੇਸ਼ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸਵਰਨ ਮਾਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਜਸਵਿੰਦਰ ਮਾਨ, ਸੰਜੀਵ ਬੰਟੀ, ਕਰਨਦੀਪ ਦੂਆ, ਗਗਨਦੀਪ ਅਹੂਜਾ, ਸ਼ਿਵਮ ਕਾਮਰਾ, ਜੀਵਨ ਸੇਲਬਰਾਹ, ਦੀਪੂ ਵਾਲੀਆਂ ਤੇ ਰਾਮਪਾਲ ਭਗਤਾ ਹਾਜ਼ਰ ਸਨ। -ਪੱਤਰ ਪ੍ਰੇਰਕ