For the best experience, open
https://m.punjabitribuneonline.com
on your mobile browser.
Advertisement

ਨਾਟਕ ‘ਸਾਂਝਾ ਟੱਬਰ’ ਦੀ ਖੂਬਸੂਰਤ ਪੇਸ਼ਕਾਰੀ

10:10 AM Aug 05, 2024 IST
ਨਾਟਕ ‘ਸਾਂਝਾ ਟੱਬਰ’ ਦੀ ਖੂਬਸੂਰਤ ਪੇਸ਼ਕਾਰੀ
ਪੰਜਾਬ ਨਾਟਸ਼ਾਲਾ ਵਿੱਚ ਨਾਟਕ ‘ਸਾਂਝਾ ਟੱਬਰ’ ਖੇਡਦੇ ਹੋਏ ਕਲਾਕਾਰ।
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 4 ਅਗਸਤ
ਅਲਫਾਜ਼ ਐਕਟਿੰਗ ਅਕੈਡਮੀ ਦੇ ਉੱਦਮ ਅਤੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਅੱਜ ਪੰਜਾਬ ਨਾਟਸ਼ਾਲਾ ਦੇ ਮੰਚ ’ਤੇ ਸਾਂਝੇ ਪਰਿਵਾਰ ਉੱਤੇ ਆਧਾਰਿਤ ਪੰਜਾਬੀ ਨਾਟਕ ‘ਸਾਂਝਾ ਟੱਬਰ’ ਪੇਸ਼ ਕੀਤਾ ਗਿਆ, ਜਿਸ ਦਾ ਨਿਰਦੇਸ਼ਨ ਸੁਦੇਸ਼ ਵਿੰਕਲ ਨੇ ਕੀਤਾ। ਨਾਟਕ ਵਿੱਚ ਕਲਾਕਾਰਾਂ ਨੇ ਅੱਜ ਦੇ ਸਾਂਝੇ ਪਰਿਵਾਰ ਦੇ ਹਾਲਾਤ ਨੂੰ ਹਾਸਰਸ ਅਤੇ ਵਿਅੰਗਮਈ ਸੁਰ ਵਿੱਚ ਪੇਸ਼ ਕੀਤਾ ਅਤੇ ਇਸ ਨੂੰ ਤੋੜਨ ਵਾਲੇ ਕਾਰਕਾਂ ’ਤੇ ਵੀ ਵਿਅੰਗ ਕੱਸਿਆ। ਨਾਟਕ ਵਿੱਚ ਕਲਾਕਾਰਾਂ ਮਨਦੀਪ ਕੌਰ, ਅਮਨ ਬੱਲ, ਸ਼ੀਲ ਕੁਮਾਰ ਮੱਟੂ, ਮਨਪ੍ਰੀਤ ਸੋਹਲ, ਪੁਨੀਤ ਬੱਲ, ਸੌਰਵ, ਸੁਨੀਲ ਕੁਮਾਰ, ਅਰਸ਼ ਭਿੰਡਰ, ਗੁਰਪ੍ਰੀਤ ਸਿੰਘ, ਹਰਮਨਪ੍ਰੀਤ, ਜੈਸਮੀਨ ਗਿੱਲ, ਅਸ਼ੋਕ ਅਜ਼ੀਜ਼, ਨਿਰਵੀ ਅਰੋੜਾ, ਦਿਵਿਆਮ ਗਹਿਰੀ, ਸਾਂਝ ਪਰਸੀਚਾ, ਗੁਰਨੂਰ ਗਿੱਲ, ਡਾ. ਦਕਸ਼ ਮਹਿਰਾ, ਸੁਵੰਸ਼ ਨਰੂਲਾ, ਤਰਨਪ੍ਰੀਤ, ਅਖਵਿੰਦਰ ਕੌਰ, ਸੁਦੇਸ਼ ਵਿੰਕਲ, ਅਥਰਵ ਭਾਟੀਆ ਤੇ ਅੰਸ਼ ਗੁਜਰਾਲ ਨੇ ਆਪਣੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ। ਨਾਟਕ ਦੇ ਅੰਤ ਵਿੱਚ ਰੰਗਮੰਚ ਦੇ ਮੁਖੀ ਜਤਿੰਦਰ ਬਰਾੜ ਨੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Advertisement
Advertisement
Author Image

Advertisement