ਅੱਠਵੀਂ ਜਮਾਤ ਦੀ ਖੁਸ਼ਪ੍ਰੀਤ ਨੇ ਬਣਾਈ ਸੁੰਦਰ ਪੇਂਟਿੰਗ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਅਕਤੂਬਰ
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਕੋਕੂਓ ਕੈਮਲੀਨ ਲਿਮਟਿਡ ਕੰਪਨੀ ਵੱਲੋਂ ਕੈਮਲ ਆਰਟ ਪ੍ਰਤੀਯੋਗਤਾ ਕਰਵਾਈ ਗਈ। ਇਸ ਵਿੱਚ ਸਕੂਲ ਦੇ 450 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਤੀਯੋਗਤਾ ਦਾ ਆਰੰਭ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਕਰਦਿਆਂ ਕਿਹਾ ਕਿ ਸਮੇਂ ਸਮੇਂ ’ਤੇ ਅਜਿਹੀਆਂ ਪ੍ਰਤੀਯੋਗਤਾਵਾਂ ਕਰਾਉਣਾ ਜ਼ਰੂਰੀ ਹੈ। ਪ੍ਰਤੀਯੋਗਤਾ ਦੌਰਾਨ ਵਿਦਿਆਰਥੀਆਂ ਨੇ ਵੱਖ ਵੱਖ ਥੀਮ ’ਤੇ ਪੇਂਟਿੰਗਾਂ ਬਣਾਈਆਂ। ਇਸ ਦੌਰਾਨ ਤੀਜੀ ਤੇ ਚੌਥੀ ਜਮਾਤ ਦੇ ਗਰੁੱਪ ਵਿੱਚ ਏਸ਼ਿਨ ਤੀਜੀ ਜਮਾਤ, ਲਵਲੀਨ ਚੌਥੀ , ਦਕਸ਼ ਸੋਹੀ ਚੌਥੀ, ਪੰਜਵੀਂ ਤੇ ਛੇਵੀਂ ਜਮਾਤ ਦੇ ਗਰੁੱਪ ਵਿੱਚੋਂ ਵੀਰੇਨ ਛੇਵੀਂ, ਦੀਕਸ਼ਾ ਛੇਵੀਂ, ਮਹਿਕਦੀਪ ਕੌਰ ਪੰਜਵੀਂ, ਸੱਤਵੀਂ ਤੇ ਨੌਂਵੀ ਜਮਾਤ ਦੇ ਗਰੁੱਪ ਵਿੱਚੋਂ ਖੁਸ਼ਪ੍ਰੀਤ ਕੌਰ ਅੱਠਵੀਂ, ਪ੍ਰਿੰਆਸ਼ੂ ਅੱਠਵੀਂ, ਖੁਸ਼ੀ ਸੱਤਵੀਂ, ਦਸਵੀਂ ਤੇ 12ਵੀਂ ਜਮਾਤ ਦੇ ਗਰੁੱਪ ਵਿੱਚ ਜਾਨਵੀ 11ਵੀਂ, ਲਵਨਿਆ ਪਸਰੀਚਾ ਦਸਵੀਂ, ਮਾਨਸੀ ਗਿਆਰ੍ਹਵੀਂ ਦੀ ਪੇਂਟਿੰਗ ਨੂੰ ਵਧੀਆ ਚੁਣਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਇਨਾਮ ਵੀ ਦਿੱਤੇ ਗਏ। ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਸਲਾਹ ਦਿੱਤੀ। ਜੱਜਮੈਂਟ ਦੀ ਭੂਮਿਕਾ ਅੰਬਾਲਾ ਤੋਂ ਆਏ ਕੈਮਲੀਨ ਲਿਮਟਿਡ ਕੰਪਨੀ ਦੇ ਪ੍ਰਮੋਸ਼ਨ ਪ੍ਰਬੰਧਕ ਪ੍ਰਸ਼ਾਂਤ ਸੋਬਤੀ ,ਅਨੂੰ ਅਗਰਵਾਲ ਤੇ ਲੀਨਾ ਨੇ ਨਿਭਾਈ। ਜੇਤੂ ਵਿਦਿਆਰਥੀਆਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਮਨੋਜ ਭਸੀਨ, ਵਾਈਸ ਪ੍ਰਿੰਸੀਪਲ ਸਤਬੀਰ ਸਿੰਘ ਤੋਂ ਇਲਾਵਾ ਸਕੂਲ ਸਟਾਫ ਮੌਜੂਦ ਸੀ।