ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਵਲ ਸਪੋਰਟ ਸਟਾਫ਼ ਦਾ ਬੈਚ ਪੰਜਾਬ ਪੁਲੀਸ ’ਚ ਹੋਵੇਗਾ ਸ਼ਾਮਲ

10:28 AM Jul 10, 2023 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜੁਲਾਈ
ਵਿੱਤੀ ਖੇਤਰ ਦੇ 77 ਸਿਵਲੀਅਨ ਉਮੀਦਵਾਰਾਂ ਦਾ ਇੱਕ ਹੋਰ ਬੈਚ ਸੋਮਵਾਰ ਨੂੰ ਪੰਜਾਬ ਪੁਲੀਸ ਦੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (ਪੀਬੀਆਈ) ਵਿੱਚ ਸ਼ਾਮਲ ਹੋਵੇਗਾ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਨ੍ਹਾਂ 77 ਵਿੱਤੀ ਮਾਹਿਰਾਂ ’ਚੋਂ 10 ਉਮੀਦਵਾਰ ਵਿੱਤੀ ਅਫਸਰ ਵਜੋਂ ਸੇਵਾਵਾਂ ਨਿਭਾਉਣਗੇ, ਜਦੋਂ ਕਿ 67 ਉਮੀਦਵਾਰ (46 ਪੁਰਸ਼ ਅਤੇ 21 ਮਹਿਲਾ ਉਮੀਦਵਾਰ) ਸਹਾਇਕ ਵਿੱਤੀ ਅਫਸਰ ਵਜੋਂ ਤਾਇਨਾਤ ਹੋਣਗੇ। ਪੀਬੀਆਈ ਦੇ ਡਾਇਰੈਕਟਰ ਐਲ.ਕੇ. ਯਾਦਵ ਨੇ ਕਿਹਾ ਕਿ ਇਹ ਸਾਰੇ ਅਧਿਕਾਰੀ ਵਿੱਤੀ ਅਫਸਰਾਂ ਵਜੋਂ ਸੱਤ ਸਾਲ ਦਾ ਤਜਰਬਾ ਅਤੇ ਸਹਾਇਕ ਵਿੱਤੀ ਅਫਸਰਾਂ ਵਜੋਂ ਦੋ ਸਾਲ ਦਾ ਤਜਰਬਾ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਲਾਜ਼ਮੀ ਸਿਖਲਾਈ ਦੇ ਮੁਕੰਮਲ ਹੋਣ ਮਗਰੋਂ ਇਨ੍ਹਾਂ ਨਵੇਂ ਭਰਤੀ ਅਫਸਰਾਂ ਨੂੰ ਵੱਖ-ਵੱਖ ਡਿਵੀਜ਼ਨਾਂ, ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਵੱਲੋਂ ਬੈਂਕ ਖਾਤਿਆਂ, ਬੈਲੇਂਸ ਸ਼ੀਟਾਂ, ਅਕਾਊਂਟ ਬੁੱਕਸ ਆਦਿ ਦੀ ਜਾਂਚ ਨਾਲ ਅਪਰਾਧ ਦਾ ਪਤਾ ਲਗਾਉਣ ਵਿੱਚ ਜਾਂਚ ਅਧਿਕਾਰੀਆਂ ਦੀ ਸਹਾਇਤਾ ਕੀਤੀ ਜਾਵੇਗੀ। ਇਹ ਬੈਚ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਅਤਿਵਾਦੀਆਂ ਦੀ ਜਾਇਦਾਦ ਕੁਰਕ ਕਰਨ ਦੀ ਪ੍ਰਕਿਰਿਆ ਲਾਗੂ ਕਰਨ ’ਚ ਵੀ ਮਦਦ ਕਰੇਗਾ।

Advertisement

Advertisement
Tags :
ਸਟਾਫ਼ਸਪੋਰਟਸ਼ਾਮਲਸਿਵਲਹੋਵੇਗਾਪੰਜਾਬਪੁਲੀਸ
Advertisement