ਸੜਕ ਹਾਦਸੇ ’ਚ ਬੈਂਕ ਮੁਲਾਜ਼ਮ ਦੀ ਮੌਤ
10:25 AM May 08, 2024 IST
Advertisement
ਪੱਤਰ ਪ੍ਰੇਰਕ
ਪਠਾਨਕੋਟ, 7 ਮਈ
ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ’ਤੇ ਸੜਕ ਹਾਦਸੇ ਵਿੱਚ ਇੱਕ ਬੈਂਕ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਮਿਤ (37) ਵਾਸੀ ਕੂਚਾ ਗੋਪਾਲ ਦਾਸ, ਮਿਸ਼ਨ ਰੋਡ ਪਠਾਨਕੋਟ ਵੱਜੋਂ ਹੋਈ ਹੈ ਜੋ ਕਿ ਮੀਰਥਲ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਮੁਲਾਜ਼ਮ ਵੱਜੋਂ ਤਾਇਨਾਤ ਸੀ। ਜਾਣਕਾਰੀ ਅਨੁਸਾਰ ਸੁਮਿਤ ਰੋਜ਼ਾਨਾ ਦੀ ਤਰ੍ਹਾਂ ਪਠਾਨਕੋਟ ਤੋਂ ਆਪਣੀ ਐਕਟਿਵਾ ਸਕੂਟੀ ਤੇ ਮੀਰਥਲ ਡਿਊਟੀ ਲਈ ਜਾ ਰਿਹਾ ਸੀ ਅਤੇ ਉਹ ਜਿਉਂ ਹੀ ਮੀਰਥਲ ਤੋਂ ਕੁੱਝ ਦੂਰੀ ਪਹਿਲਾਂ ਪਿੰਡ ਘੰਡਰਾਂ ਕੋਲ ਪੁੱਜਾ ਤਾਂ ਉਸ ਦੀ ਸਕੂਟੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਉਸ ਨੂੰ ਜ਼ਖਮੀ ਹਾਲਤ ਵਿੱਚ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਸਿਵਲ ਹਸਪਤਾਲ ਪਠਾਨਕੋਟ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Advertisement
Advertisement