ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਨੀ ਟਰੈਪ ਰਾਹੀਂ ਬੰਗਲਾਦੇਸ਼ੀ ਸੰਸਦ ਮੈਂਬਰ ਦੀ ਕੀਤੀ ਗਈ ਸੀ ਹੱਤਿਆ

07:04 AM May 25, 2024 IST

ਕੋਲਕਾਤਾ:
ਪੱਛਮੀ ਬੰਗਾਲ ਦੀ ਸੀਆਈਡੀ ਨੇ ਬੰਗਲਾਦੇਸ਼ ਦੇ ਸੰਸਦ ਮੈਂਬਰ ਮੁਹੰਮਦ ਅਨਵਰਉੱਲ ਅਜ਼ੀਮ ਦੀ ਹੱਤਿਆ ’ਚ ਸ਼ਾਮਲ ਇਕ ਵਿਅਕਤੀ ਜਿਹਾਦ ਹਲਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰਕੇ 12 ਦਿਨ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਪੁਲੀਸ ਨੂੰ ਸ਼ੱਕ ਹੈ ਕਿ ਅਨਵਰਉੱਲ ਨੂੰ ਨਿਊ ਟਾਊਨ ਫਲੈਟ ’ਚ ਕਾਤਲਾਂ ਨੇ ਇਕ ਮਹਿਲਾ ਰਾਹੀਂ ਜਾਲ ’ਚ ਫਸਾਇਆ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ। ਮੁੱਢਲੀ ਤਹਿਕੀਕਾਤ ਮੁਤਾਬਕ ਸੰਸਦ ਮੈਂਬਰ ਦੇ ਨਜ਼ਦੀਕੀ ਦੋਸਤ ਤੇ ਅਮਰੀਕੀ ਨਾਗਰਿਕ ਅਖ਼ਤਰਜ਼ਮਾਨ ਸ਼ਾਹੀਨ ਨੇ ਉਸ ਦੀ ਹੱਤਿਆ ਲਈ ਪੰਜ ਕਰੋੜ ਰੁਪਏ ਦੀ ਸੁਪਾਰੀ ਦਿੱਤੀ ਸੀ। ਉਧਰ ਗ੍ਰਿਫ਼ਤਾਰ ਕੀਤੇ ਗਏ ਹਲਧਰ ਨੇ ਸੀਆਈਡੀ ਨੂੰ ਦੱਸਿਆ ਕਿ ਉਸ ਨੂੰ ਉਚੇਚੇ ਤੌਰ ’ਤੇ ਸੁਪਾਰੀ ਦੇ ਕੇ ਮੁੰਬਈ ਤੋਂ ਕੋਲਕਾਤਾ ਲਿਆਂਦਾ ਗਿਆ ਸੀ। ਕਸਾਈ ਹੋਣ ਕਾਰਨ ਉਸ ਨੂੰ ਹੱਤਿਆ ਲਈ ਉਚੇਚੇ ਤੌਰ ’ਤੇ ਸੁਪਾਰੀ ਦਿੱਤੀ ਗਈ ਸੀ। ਬੰਗਲਾਦੇਸ਼ ਪੁਲੀਸ ਨੇ ਤਿੰਨ ਨੂੰ ਅਨਵਰਉੱਲ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। -ਏਜੰਸੀਆਂ

Advertisement

Advertisement
Advertisement