For the best experience, open
https://m.punjabitribuneonline.com
on your mobile browser.
Advertisement

ਰਣਜੀਤ ਸਾਗਰ ਡੈਮ ਕੋਲੋਂ ਪੀਆਈਏ ਲਿਖਿਆ ਗੁਬਾਰਾ ਮਿਲਿਆ

08:54 AM Mar 18, 2024 IST
ਰਣਜੀਤ ਸਾਗਰ ਡੈਮ ਕੋਲੋਂ ਪੀਆਈਏ ਲਿਖਿਆ ਗੁਬਾਰਾ ਮਿਲਿਆ
ਸਲਾਹਰੀ ਖੱਡ ਵਿੱਚੋਂ ਮਿਲਿਆ ਗੁਬਾਰਾ।
Advertisement

ਐੱਨਪੀ ਧਵਨ
ਪਠਾਨਕੋਟ, 17 ਮਾਰਚ
ਰਣਜੀਤ ਸਾਗਰ ਡੈਮ ਨੂੰ ਜਾਣ ਵਾਲੀ ਸੜਕ ’ਤੇ ਪੈਂਦੇ ਪਿੰਡ ਮੱਟੀ ਨਾਲ ਲੱਗਦੀ ਸਲਾਹਰੀ ਖੱਡ ਵਿੱਚ ਰਾਤ ਦੇ ਸਮੇਂ ਪੀਆਈਏ ਲਿਖਿਆ ਗੁਬਾਰਾ ਮਿਲਣ ਨਾਲ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ ਹਨ। ਪੁਲੀਸ ਨੇ ਗੁਬਾਰੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਪਿੰਡ ਮੱਟੀ ਦੀ ਸਰਪੰਚ ਪੂਨਮ ਦੇਵੀ ਨੇ ਦੱਸਿਆ ਕਿ ਉਸ ਨੂੰ ਪਿੰਡ ਦੇ ਵਿਅਕਤੀ ਦੇਵ ਰਾਜ ਦੱਸਿਆ ਕਿ ਖੱਡ ਕੋਲ ਅੱਜ ਸਵੇਰੇ ਬੱਚਿਆਂ ਨੂੰ ‘ਪੀਆਈਏ’ ਲਿਖਿਆ ਪਾਕਿਸਤਾਨੀ ਗੁਬਾਰਾ ਮਿਲਿਆ ਹੈ। ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਗੁਬਾਰੇ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਸ਼ਾਹਪੁਰਕੰਡੀ ਪੁਲੀਸ ਨੂੰ ਸੂਚਨਾ ਦਿੱਤੀ। ਇਸ ਮਗਰੋਂ ਪੁੱਜੀ ਪੁਲੀਸ ਗੁਬਾਰੇ ਨੂੰ ਕਬਜ਼ੇ ਵਿੱਚ ਲੈ ਲਿਆ। ਪਾਕਿਸਤਾਨੀ ਗੁਬਾਰੇ ਦੀ ਸੂਚਨਾ ਮਿਲਦੇ ਸਾਰ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਵੀ ਪੁੱਜ ਗਏ ਤੇ ਗੁਬਾਰੇ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ਾਹਪੁਰਕੰਡੀ ਦੇ ਮੁਖੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਇਸ ਮਗਰੋਂ ਉਨ੍ਹਾਂ ਨੇ ਗੁਬਾਰੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਗੁਬਾਰੇ ਪਹਿਲਾਂ ਵੀ ਮਿਲਦੇ ਰਹੇ ਹਨ। ਇਸੇ ਮਾਰਚ ਮਹੀਨੇ ਦੀ ਪਹਿਲੀ ਤਰੀਕ ਨੂੰ ਵੀ ਅਜਿਹਾ ਹੀ ਪੀਆਈਏ ਲਿਖਿਆ ਗੁਬਾਰਾ ਰਣਜੀਤ ਸਾਗਰ ਡੈਮ ਦੇ ਨਜ਼ਦੀਕ ਜੰਮੂ ਕਸ਼ਮੀਰ ਦੇ ਥੀਨ ਪਿੰਡ ਵਿੱਚੋਂ ਮਿਲਿਆ ਸੀ।

Advertisement

Advertisement
Author Image

Advertisement
Advertisement
×