60 ਫੁੱਟ ਉਚਾ ਰਾਵਣ ਦਾ ਪੁਤਲਾ ਹੋਵੇਗਾ ਖਿੱਚ ਦਾ ਕੇਂਦਰ
10:37 AM Oct 11, 2024 IST
ਪੱਤਰ ਪ੍ਰੇਰਕ
ਏਲਨਾਬਾਦ, 10 ਅਕਤੂਬਰ
ਰਾਣੀਆ ਸ਼ਹਿਰ ਦੇ ਨਿਊ ਦਸਮੇਸ਼ ਯੂਥ ਕਲੱਬ ਵੱਲੋਂ 12 ਅਕਤੂਬਰ ਨੂੰ ਦਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਸ਼ਹਿਰ ਦੇ ਨਾਨੂਆਣਾ ਰੋਡ ’ਤੇ ਖੇਡ ਸਟੇਡੀਅਮ ਨੇੜੇ ਖਾਲੀ ਮੈਦਾਨ ਵਿੱਚ 60 ਫੁੱਟ ਉੱਚੇ ਰਾਵਣ ਦੇ ਪੁਤਲੇ ਨੂੰ ਸਾੜਿਆ ਜਾਵੇਗਾ। ਪਿਛਲੇ ਕਰੀਬ 34 ਸਾਲ ਤੋਂ ਦਸਹਿਰੇ ਦੇ ਤਿਉਹਾਰ ਰਾਵਣ ਦਾ ਪੁਤਲਾ ਬਣਾਉਣ ਵਾਲੇ ਕਾਰੀਗਰ ਰਮੇਸ਼ ਕੁਮਾਰ ਮਹਿਰਾ, ਅਵਤਾਰ ਸਿੰਘ, ਰਾਜ ਰਾਣੀ, ਸਾਧੂਰਾਮ ਨੇ ਦੱਸਿਆ ਕਿ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ। ਇਸ ਵਾਰ ਰਾਵਣ ਦਾ ਸਿਰ ਲੋਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ। ਦਸਹਿਰੇ ਵਾਲੇ ਦਿਨ ਹਵਨ ਅਤੇ ਮੰਤਰਾਂ ਦੇ ਜਾਪ ਨਾਲ ਰਾਵਣ ਦੇ ਪੁਤਲੇ ਨੂੰ ਸ਼ਾਮ 5.45 ਵਜੇ ਸਾੜਿਆ ਜਾਵੇਗਾ। ਇਸ ਤੋਂ ਪਹਿਲਾਂ ਬਾਜ਼ਾਰ ਵਿੱਚ ਭਗਵਾਨ ਸ਼੍ਰੀ ਰਾਮ ਅਤੇ ਹਨੂੰਮਾਨ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ।
Advertisement
Advertisement