ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਫਾਈਨਰੀ ਖ਼ਿਲਾਫ਼ ਸੰਘਰਸ਼ ਲਈ 51 ਮੈਂਬਰੀ ਕਮੇਟੀ ਬਣਾਈ

08:38 AM Jul 12, 2023 IST
ਗੰਧਲੇ ਪਾਣੀ ਦੇ ਮੁੱਦੇ ਨੂੰ ਲੈ ਕੇ ਰੋਸ ਪ੍ਰਗਟ ਕਰਦੇ ਜਨਤਕ ਜਥੇਬੰਦੀਆਂ ਦੇ ਆਗੂ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਜੁਲਾਈ
ਨੇੜਲੇ ਪਿੰਡ ਸ਼ੇਰਪੁਰ ਕਲਾਂ ਵਿਖੇ ਅੱਜ ਮੰਗਲਵਾਰ ਨੂੰ ਰਿਫਾਈਨਰੀ ਮੁੱਦੇ ‘ਤੇ ਕਿਸਾਨ ਜਥੇਬੰਦੀਆਂ, ਪੰਚਾਇਤਾਂ ਅਤੇ ਲੋਕਾਂ ਦੀ ਇਕੱਤਰਤਾ ਹੋਈ। ਇਸ ‘ਚ ਧਰਤੀ ਹੇਠ ਜਾ ਰਹੇ ਗੰਧਲੇ ਪਾਣੀ ਅਤੇ ਉਸ ਨਾਲ ਹੋਣ ਵਾਲੇ ਸੰਭਾਵੀ ਨੁਕਸਾਨ ’ਤੇ ਚਰਚਾ ਮਗਰੋਂ ਫ਼ੈਸਲਾ ਹੋਇਆ ਕਿ ਜਾਂਚ ਕਮੇਟੀ ਦੀ ਰਿਪੋਰਟ ਹਾਸਲ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਬੀਕੇਯੂ (ਡਕੌਂਦਾ) ਦੇ ਆਗੂ ਅਰਜਨ ਸਿੰਘ ਖੇਲਾਂ ਦੀ ਅਗਵਾਈ ਹੇਠ ਹੋਈ ਇਕੱਤਰਤਾ ‘ਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੋਂ ਇਲਾਵਾ ਬੀਕੇਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਲਸੀਹਾਂ, ਬੀਕੇਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰਮੀ, ਬੀਕੇਯੂ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਰਾਏਕੋਟ ਸ਼ਾਮਲ ਹੋਏ। ਇਸ ਮੌਕੇ 51 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ’ਚ ਕਨਵੀਨਰ ਅਰਜਨ ਸਿੰਘ ਖੇਲਾ, ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਸੁਦਾਗਰ ਸਿੰਘ, ਹਰਪ੍ਰੀਤ ਸਿੰਘ ਗਾਲਿਬ, ਸਰਪੰਚ ਸਿਕੰਦਰ ਸਿੰਘ, ਸਰਪੰਚ ਏਕਮਕਾਰ ਸਿੰਘ ਸਮੇਤ ਕਈ ਹੋਰ ਸਰਪੰਚ ਤੇ ਕਿਸਾਨ ਆਗੂਆਂ ਨੂੰ ਸ਼ਾਮਲ ਕੀਤਾ ਗਿਆ।
ਕਿਸਾਨ ਆਗੂਆਂ ਨੇ ਧਰਤੀ ਹੇਠ ਦੂਸ਼ਿਤ ਪਾਣੀ ਜਾਣ ਨੂੰ ਲੋਕਾਂ ਦੀ ਸਿਹਤ ਨਾਲ ਜੁੜਿਆ ਅਤਿ ਗੰਭੀਰ ਮੁੱਦਾ ਦੱਸਦਿਆਂ ਕਿਹਾ ਕਿ ਇਸ ਦੀ ਬਨਿਾਂ ਦਬਾਅ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਐੱਸਡੀਐੱਮ ਮਨਜੀਤ ਕੌਰ ਦੀ ਅਗਵਾਈ ਹੇਠ ਬਣਾਈ ਪੜਤਾਲੀਆ ਕਮੇਟੀ ਤੇ ਨਮੂਨਿਆਂ ਦੀ ਰਿਪੋਰਟ ਲਈ ਜਾਵੇਗੀ।

Advertisement

ਗੰਧਲੇ ਪਾਣੀ ਦਾ ਮਾਮਲਾ ਗੰਭੀਰਤਾ ਨਾਲ ਵਿਚਾਰਨ ਦੀ ਮੰਗ ਨੇ ਜ਼ੋਰ ਫੜਿਆ

ਤੱਪੜ ਹਰਨੀਆਂ ਰਿਫਾਈਨਰੀ ਅਤੇ ਜੀਟੀ ਰੋਡ ‘ਤੇ ਬੋਰ ਕਰਕੇ ਧਰਤੀ ‘ਚ ਸੁੱਟੇ ਜਾ ਰਹੇ ਬਾਰਸ਼ ਦੇ ਗੰਧਲੇ ਪਾਣੀ ਖ਼ਿਲਾਫ਼ ਜਨਤਕ ਜਥੇਬੰਦੀਆਂ ਦਾ ਵਫ਼ਦ ਏਡੀਸੀ ਅਤੇ ਐੱਸਡੀਐੱਮ ਨੂੰ ਮਿਲਿਆ। ਵਫ਼ਦ ਨੇ ਪੜਤਾਲੀਆ ਕਮੇਟੀ ‘ਚ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਵਫ਼ਦ ਨੇ ਜ਼ੋਰ ਦੇ ਕੇ ਕਿਹਾ ਕਿ ਜੀਟੀ ਰੋਡ ‘ਤੇ ਬਾਰਸ਼ ਦੇ ਪਾਣੀ ਦੀ ਨਿਕਾਸੀ ਲਈ ਕੀਤੇ ਡੂੰਘੇ ਬੋਰਾਂ ਰਾਹੀਂ ਧਰਤੀ ‘ਚ ਸੁੱਟੇ ਜਾ ਰਹੇ ਪਾਣੀ ਨੂੰ ਪ੍ਰਮਾਣਿਤ ਯੋਗ ਵਿਧੀ ਰਾਹੀਂ ਸੁੱਟਿਆ ਜਾਵੇ। ਵਫ਼ਦ ਨੇ ਕਿਹਾ ਕਿ ਇਹ ਮਸਲੇ ਹੱਲ ਨਾ ਹੋਣ ਦੀ ਸੂਰਤ ‘ਚ ਇਲਾਕੇ ‘ਚ ਬੀਮਾਰੀਆਂ ਫੈਲਣ, ਫ਼ਸਲਾਂ ਦੀ ਉਤਪਾਦਕਤਾ ‘ਤੇ ਮਾੜਾ ਅਸਰ ਪੈਣ ਦਾ ਖ਼ਤਰਾ ਮੰਡਰਾ ਰਿਹਾ ਹੈ। ਵਫ਼ਦ ‘ਚ ਬੀਕੇਯੂ (ਡਕੌਂਦਾ) ਵਲੋਂ ਜਗਤਾਰ ਸਿੰਘ ਦੇਹੜਕਾ, ਜਮਹੂਰੀ ਕਿਸਾਨ ਸਭਾ ਵਲੋਂ ਬਲਰਾਜ ਸਿੰਘ ਕੋਟੳਮਰਾ, ਗੁਰਮੇਲ ਸਿੰਘ ਰੂਮੀ ਤੋਂ ਇਲਾਵਾ ਕੰਵਲਜੀਤ ਖੰਨਾ, ਤਰਲੋਚਨ ਸਿੰਘ ਝੋਰੜਾਂ, ਬੂਟਾ ਸਿੰਘ ਚਕਰ, ਭਰਪੂਰ ਸਿੰਘ ਸੱਵਦੀ, ਜਸਦੇਵ ਸਿੰਘ ਲਲਤੋਂ, ਰਾਮਸ਼ਰਨ ਸਿੰਘ ਰਸੂਲਪੁਰ ਆਦਿ ਸ਼ਾਮਲ ਹੋਏ।

Advertisement
Advertisement
Tags :
ਸੰਘਰਸ਼ਕਮੇਟੀਖ਼ਿਲਾਫ਼ਬਣਾਈ:ਮੈਂਬਰੀਰਿਫਾਈਨਰੀ