ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਬੋਡੀਆ ਦੇ 39 ਮੈਂਬਰੀ ਵਫ਼ਦ ਵੱਲੋਂ ਪਟਿਆਲਾ ਦਾ ਦੌਰਾ

08:02 AM Apr 04, 2024 IST
ਪਟਿਆਲਾ ਵਿਚ ਅਧਿਕਾਰੀਆਂ ਨਾਲ ਕੰਬੋਡੀਆਈ ਵਫ਼ਦ ਦੇ ਆਗੂ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 3 ਅਪਰੈਲ
ਕੰਬੋਡੀਆ ਦੇ ਅਧਿਕਾਰੀਆਂ ਦੇ 39 ਮੈਂਬਰੀ ਵਫ਼ਦ ਨੇ ਅੱਜ ਪਟਿਆਲਾ ਦਾ ਦੌਰਾ ਕੀਤਾ ਅਤੇ ਸਿਵਲ ਅਤੇ ਪੁਲੀਸ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਹ ਅਧਿਕਾਰੀ, ਕੰਬੋਡੀਆ ਦੇ ਕੈਬਨਿਟ ਡਿਪਟੀ ਡਾਇਰੈਕਟਰ ਐਂਗ ਮੋਨੀਰਿਥ ਦੀ ਅਗਵਾਈ ਵਿੱਚ, ਭਾਰਤ ਸਰਕਾਰ ਦੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ, ਐੱਲਬੀਐੱਸਐੱਨਐੱਨਏ ਮਸੂਰੀ ਤੇ ਨਵੀਂ ਦਿੱਲੀ ਵਿਖੇ ਚੌਥੇ ਪਬਲਿਕ ਪਾਲਿਸੀ ਅਤੇ ਗਵਰਨੈਂਸ ਬਾਰੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਭਾਰਤ ਪੁੱਜੇ ਹੋਏ ਹਨ। ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਤਰਫੋਂ ਵਫ਼ਦ ਦਾ ਨਿੱਘਾ ਸੁਆਗਤ ਕਰਦਿਆਂ ਸ਼ਾਸਨ ਅਭਿਆਸਾਂ ਨੂੰ ਵਧਾਉਣ ਲਈ ਅਜਿਹੇ ਅੰਤਰ-ਸੱਭਿਆਚਾਰਕ ਰੁਝੇਵਿਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡੇਚਲਵਾਲ ਦਾ ਕਹਿਣਾ ਸੀ ਕਿ ਕਿਸੇ ਦੂਜੇ ਦੇਸ਼ ਦੇ ਅਧਿਕਾਰੀਆਂ ਦਾ ਇਹ ਮਹੱਤਵਪੂਰਨ ਦੌਰਾ ਜਨਤਕ ਸੇਵਾ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ। ਐਨਸੀਜੀਜੀ ਦੇ ਕੋਆਰਡੀਨੇਟਰ ਡਾਇਰੈਕਟਰ ਡਾ. ਬੀਐਸ ਬਿਸ਼ਟ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ, ਵਿਸ਼ੇਸ਼ ਤੌਰ ’ਤੇ ਕੰਬੋਡੀਆ ਦੇ ਸਿਵਲ ਅਧਿਕਾਰੀਆਂ ਲਈ ਤਿਆਰ ਕੀਤਾ ਗਿਆ ਹੈ। ਇਸ ਦਾ ਉਦੇਸ਼ ਇਨ੍ਹਾਂ ਅਧਿਕਾਰੀਆਂ ਨੂੰ ਜਨਤਕ ਨੀਤੀ ਬਣਾਉਣ ਅਤੇ ਸ਼ਾਸਨ ਦੀਆਂ ਰਣਨੀਤੀਆਂ ਵਿੱਚ ਭਵਿੱਖ ਮੁਖੀ ਬਿਹਤਰ ਸੂਝ-ਬੂਝ ਅਤੇ ਵਧੀਆ ਅਭਿਆਸਾਂ ਨਾਲ ਲੈੱਸ ਕਰਨਾ ਹੈ। ਇਸ ਮੌਕੇ ਡੈਲੀਗੇਟ ਮੁਖੀ ਐਂਗ ਮੋਨੀਰਿਥ ਅਤੇ ਚੈਨਕੋਲਿਕਾ ਬੋ, ਡਾਇਰੈਕਟਰ ਫੋਨਮ ਪੇਨ ਨੇ ਪ੍ਰਸ਼ਾਸਕੀ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦੁਵੱਲੇ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਸ ਸੈਸ਼ਨ, ਵਰਕਸ਼ਾਪ ਤੇ ਸਿੱਖਣ ਦੇ ਤਜਰਬਿਆਂ ਦੁਆਰਾ, ਉਨ੍ਹਾਂ ਦੇ ਡੈਲੀਗੇਟਾਂ ਨੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਵਿੱਚ ਸ਼ਾਮਲ ਪੇਚੀਦਗੀਆਂ ਦੀ ਡੂੰਘੀ ਸਮਝ ਹਾਸਲ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਲਈ ਕੰਬੋਡੀਆ ਵਿੱਚ ਬਿਹਤਰ ਨਾਗਰਿਕ ਸੇਵਾ ਪ੍ਰਦਾਨ ਕਰਨ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਲਈ ਰਾਹ ਪੱਧਰਾ ਹੋਇਆ ਹੈ।

Advertisement

Advertisement
Advertisement