ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੂਥੜ ਨੇੜੇ ਬੀਕਾਨੇਰ ਨਹਿਰ ਵਿੱਚ ਤੀਹ ਫੁੱਟ ਚੌੜਾ ਪਾੜ ਪਿਆ

07:40 AM Jun 14, 2024 IST
ਪਿੰਡ ਲੂਥੜ ਨੇੜੇ ਨਹਿਰ ਵਿਚ ਪਾੜ ਪੈਣ ਕਾਰਨ ਖੇਤਾਂ ਵਿਚ ਭਰਿਆ ਪਾਣੀ। -ਫੋਟੋ: ਪੰਜਾਬੀ ਟ੍ਰਿਬਿਊਨ

ਸੰਜੀਵ ਹਾਂਡਾ
ਫ਼ਿਰੋਜ਼ਪੁਰ, 13 ਜੂਨ
ਪਿੰਡ ਲੂਥੜ ਵਿਚੋਂ ਲੰਘਦੀ ਬੀਕਾਨੇਰ ਨਹਿਰ ਵਿਚ ਅੱਜ ਤਕਰੀਬਨ ਤੀਹ ਫੁੱਟ ਚੌੜਾ ਪਾੜ ਪੈਣ ਨਾਲ ਕਰੀਬ ਸੌ ਏਕੜ ਖੇਤਾਂ ਵਿਚ ਪਾਣੀ ਭਰ ਗਿਆ ਤੇ ਕਈ ਕਿਸਾਨਾਂ ਵੱਲੋਂ ਬੀਜੀ ਗਈ ਝੋਨੇ ਦੀ ਪਨੀਰੀ ਵੀ ਡੁੱਬ ਗਈ। ਕਈ ਕਿਸਾਨਾਂ ਵੱਲੋਂ ਤਾਂ ਆਪਣੇ ਖੇਤਾਂ ਵਿਚ ਝੋਨੇ ਦੀ ਬਿਜਾਈ ਵੀ ਕੀਤੀ ਜਾ ਚੁੱਕੀ ਸੀ। ਸਿੰਜਾਈ ਵਿਭਾਗ ਵੱਲੋਂ ਤਿੰਨ ਦਿਨ ਪਹਿਲਾਂ ਹੀ ਇਸ ਨਹਿਰ ਵਿਚ ਪਾਣੀ ਛੱਡਿਆ ਗਿਆ ਸੀ।
ਦੱਸਿਆ ਜਾਂਦਾ ਹੈ ਕਿ ਕਿਸੇ ਕਿਸਾਨ ਵੱਲੋਂ ਚੋਰੀ ਛੁਪੇ ਇਸ ਨਹਿਰ ਵਿਚੋਂ ਪਾਣੀ ਚੋਰੀ ਕਰਨ ਵਾਸਤੇ ਪਾਈਪ ਪਾਈ ਹੋਈ ਸੀ। ਇਸ ਪਾਈਪ ਦੀ ਵਜ੍ਹਾ ਕਰਕੇ ਨਹਿਰ ਵਿਚੋਂ ਪਾਣੀ ਰਿਸਣਾ ਸ਼ੁਰੂ ਹੋ ਗਿਆ ਤੇ ਹੌਲੀ-ਹੌਲੀ ਵੱਡਾ ਪਾੜ ਪੈ ਗਿਆ। ਨਹਿਰ ਦਾ ਪਾਣੀ ਟੁੱਟਣ ਤੋਂ ਬਾਅਦ ਇਹ ਲੂਥੜ ਪਿੰਡ ਦੀਆਂ ਗਲੀਆਂ ਤੱਕ ਵੀ ਪਹੁੰਚ ਗਿਆ। ਕਿਸਾਨਾਂ ਨੇ ਤੁਰੰਤ ਇਸਦੀ ਸੂਚਨਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਪਾਣੀ ’ਤੇ ਕਾਬੂ ਪਾਇਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਾੜ ਕਿਸੇ ਕਿਸਾਨ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਨਹਿਰ ਦੇ ਬੰਨ੍ਹ ਵਿੱਚ ਨੱਪੀ ਹੋਈ ਪਾਈਪ ਕਾਰਨ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਦੱਸ ਦਈਏ ਕਿ ਖੇਤਾਂ ਵਿਚ ਪਾਣੀ ਭਰਨ ਨਾਲ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਨੇ ਇਸਦੇ ਪਿੱਛੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੂਜੇ ਪਾਸੇ ਅਧਿਕਾਰੀਆਂ ਨੇ ਨਹਿਰ ਦਾ ਪਾੜ ਭਰਨ ਵਾਸਤੇ ਠੇਕੇਦਾਰ ਤੋਂ ਤੁਰੰਤ ਕੰਮ ਸ਼ੁਰੂ ਕਰਵਾ ਦਿੱਤਾ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਇਸ ਨਹਿਰ ਵਿਚ ਤਿੰਨ ਵਾਰ ਪਾੜ ਪੈਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਸੀ।

Advertisement

Advertisement
Advertisement