ਕੈਨੇਡਾ ’ਚ ਭਾਰਤੀ ਮੂਲ ਦਾ 22 ਸਾਲਾ ਪੁੱਤ ਆਪਣੇ ਪਿਤਾ ਦਾ ਕਤਲ ਕਰਨ ਬਾਅਦ ਫ਼ਰਾਰ
01:10 PM Feb 12, 2024 IST
Advertisement
ਟੋਰਾਂਟੋ, 12 ਫਰਵਰੀ
ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ 56 ਸਾਲਾ ਭਾਰਤੀ ਮੂਲ ਦੇ ਵਿਅਕਤੀ ਦਾ ਉਸ ਦੇ ਬੇਟੇ ਵੱਲੋਂ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ। ਹੈਮਿਲਟਨ ਪੁਲੀਸ ਨੇ ਅੱਜ ਬਿਆਨ ਵਿੱਚ ਕਿਹਾ ਕਿ 22 ਸਾਲਾ ਸੁਖਜ ਸਿੰਘ ਚੀਮਾ ਨੇ ਸ਼ਨਿਚਰਵਾਰ ਰਾਤ ਨੂੰ ਕਤਲ ਕੀਤਾ ਉਹ ਆਪਣੇ ਪਿਤਾ ਦੇ ਪਹਿਲੇ ਦਰਜੇ ਦੇ ਕਤਲ ਲਈ ਲੋੜੀਂਦਾ ਹੈ। ਪੁਲੀਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸ਼ਾਮ ਕਰੀਬ 7:40 ਵਜੇ ਘਰ ਬੁਲਾਇਆ ਗਿਆ ਅਤੇ ਕੁਲਦੀਪ ਸਿੰਘ ਗੰਭੀਰ ਜ਼ਖਮੀ ਹਾਲਤ 'ਚ ਮਿਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਗਵਾਹਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਚੀਮਾ ਪਿਤਾ ਨਾਲ ਝਗੜਾ ਕਰਨ ਤੋਂ ਬਾਅਦ ਰਿਹਾਇਸ਼ ਤੋਂ ਗੱਡੀ 'ਚ ਬੈਠ ਕੇ ਫਰਾਰ ਹੋ ਗਿਆ।
Advertisement
Advertisement
Advertisement