ਰਾਜਸਥਾਨ ’ਚ 14 ਸਾਲਾ ਲੜਕੀ ਦੀ ਭੱਠੇ ’ਚੋਂ ਸੜੀ ਹੋਈ ਲਾਸ਼ ਮਿਲੀ
03:17 PM Aug 03, 2023 IST
Advertisement
ਜੈਪੁਰ, 3 ਅਗਸਤ
ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ 'ਚ ਇੱਟ ਦੇ ਭੱਠੇ 'ਚੋਂ 14 ਸਾਲਾ ਲੜਕੀ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਲੜਕੀ ਨੂੰ ਭੱਠੇ ਵਿੱਚ ਸਾੜਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ। ਬੁੱਧਵਾਰ ਦੇਰ ਰਾਤ ਜਦੋਂ ਸਵੇਰੇ ਲਾਪਤਾ ਲੜਕੀ ਦੀ ਭਾਲ ਕੀਤੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੂੰ ਇੱਟਾਂ ਦੇ ਭੱਠੇ ਕੋਲ ਉਸ ਦੀ ਜੁੱਤੀ ਮਿਲੀ। ਪੁਲੀਸ ਨੇ ਕਿਹਾ ਕਿ ਅੰਦਰ ਝਾਤ ਮਾਰਨ 'ਤੇ ਉਨ੍ਹਾਂ ਨੂੰ ਉਸ ਦੀ ਚੂੜੀ ਅਤੇ ਕੁਝ ਹੱਡੀਆਂ ਮਿਲੀਆਂ।
ਸਥਾਨਕ ਲੋਕਾਂ ਨੇ ਕਾਲਬੇਲੀਆ ਖਾਨਾਬਦੋਸ਼ ਕਬੀਲੇ ਦੇ ਕੁਝ ਵਿਅਕਤੀਆਂ ਨੂੰ ਅਪਰਾਧ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਫੜ ਲਿਆ ਅਤੇ ਉਨ੍ਹਾਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਭਾਜਪਾ ਆਗੂ ਕਾਲੂਲਾਲ ਗੁੱਜਰ ਨੇ ਪਿੰਡ ਪਹੁੰਚ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਦੋਸ਼ ਲਾਇਆ ਕਿ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਉਸ ਦੀ ਲਾਸ਼ ਨੂੰ ਭੱਠੇ ਵਿੱਚ ਸਾੜ ਦਿੱਤਾ ਗਿਆ। ਪੁਲੀਸ ਨੇ ਕਿਹਾ ਕਿ ਬਲਾਤਕਾਰ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਾਂਚ ਜਾਰੀ ਹੈ।
Advertisement
Advertisement
Advertisement